ਸਾਬਕਾ ਐਮ ਐਲ ਏ ਅਤੇ ਸਾਬਕਾ ਕੈਬਨਿਟ ਮੰਤਰੀਆਂ ਦੀ ਸਿਕਉਰਿਟੀ ਵਾਪਸ ਲੈਣਾ ਛੇਤੀ ਚ ਚੁੱਕਿਆ ਕਦਮ: ਚਰਨਜੀਤ ਕੌਰ ਬਾਜਵਾ

ਹਲਕਾ ਕਾਦੀਆਂ ਦੀ ਸਾਬਕਾ ਵਿਧਾਇਕਾ ਸ਼੍ਰੀਮਤਿ ਚਰਨਜੀਤ ਕੌਰ ਬਾਜਵਾ ਜਿਨ੍ਹਾਂ ਦੀ ਪੰਜਾਬ ਪੁਲੀਸ ਨੇ ਸਿਕਉਰਿਟੀ ਵਾਪਸ ਲੈ ਲਈ ਹੈ ਤੇ ਆਪਣੀ ਪ੍ਰੀਤਿਕਿਰਆ ਦਿੰਦੇ ਹੋਏ ਕਿਹਾ ਹੈ ਕਿ ਇੱਹ ਛੇਤੀ ਚ ਚੁੱਕਿਆ ਗਿਆ ਕਦਮ ਹੈ। ਆਪ ਸਰਕਾਰ ਦੇ ਗਠਨ ਤੋਂ ਬਾਅਦ ਸਹੀ ਸਮੇਂ ਚ ਇੱਸ ਬਾਰੇ ਵਿਚਾਰ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਮੈਨੂੰ ਸਿਕਉਰਿਟੀ ਮਿਲਣ ਜਾਂ ਨਾ ਮਿਲਣ ਨਾਲ ਕੋਈ ਫ਼ਰਕ ਨਹੀਂ ਪੈਂਦਾ ਹੈ। ਉਹ ਵਾਹੇਗੁਰੂ ਦੇ ਭਰੋਸੇ ਲੋਕਾਂ ਨਾਲ ਮਿਲਦੇ ਜੁਲਦੇ ਹਨ। ਇੱਹ ਗੱਲ ਕਾਬਲੇਜ਼ਿਕਰ ਹੈ ਕਿ ਸ਼੍ਰੀਮਤਿ ਚਰਨਜੀਤ ਕੌਰ ਬਾਜਵਾ ਨੂੰ ਪੰਜਾਬ ਸਰਕਾਰ ਵੱਲੋਂ ਦੋ ਸੁਰਖਿਆ ਕਰਮੀ ਦਿੱਤੇ ਗਏ ਸਨ। ਉਹ ਪ੍ਰਤਾਪ ਸਿੰਘ ਬਾਜਵਾ ਹਲਕਾ ਵਿਧਾਇਕ ਦੀ ਧਰਮਪਤਨੀ ਹਨ। ਉਧਰ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਵੀ ਸਿਕਉਰਿਟੀ ਵਾਪਸ ਲੈ ਲਈ ਗਈ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: