ਸਿੱਖ ਨੈਸ਼ਨਲ ਕਾਲਜ ਕਾਦੀਆਂ ਵੱਲੋਂ ਸਾਲਾਨਾ ਖੇਡ ਦਿਵਸ ਕਰਵਾਇਆ

ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਵੱਲੋਂ ਆਪਣਾ ਸਾਲਾਨਾ ਖੇਡ ਦਿਵਸ ਕਾਲਜ ਦੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਖੇਡ ਸਟੇਡੀਅਮ ਅੰਦਰ ਪੂਰੇ ਉਤਸ਼ਾਹ ਤੇ ਧੂਮਧਾਮ ਨਾਲ ਕਰਵਾਇਆ ਗਿਆ। ਖੇਡ ਦਿਵਸ ਤੇ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾਕਟਰ ਸਿਮਰਤਪਾਲ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਖੇਡ ਦਿਹਾੜੇ
ਦੇ ਸਮਾਗਮ ਦੇ ਮੁੱਖ ਮਹਿਮਾਨ ਅਰਥ-ਸ਼ਾਸਤਰ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਸੁਖਪਾਲ ਕੌਰ ਨੇ ਸ਼ਿਰਕਤ ਕੀਤੀ। ਜਦਕਿ ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਵੱਲੋਂ ਕੀਤੀ ਗਈ। ਇਸ ਮੌਕੇ ਵੱਖ-ਵੱਖ ਵਿਭਾਗ ਦੇ ਮੁਖੀ ਤੇ ਅਧਿਆਪਕ ਸ਼ਾਮਿਲ ਸਨ। ਖੇਡ ਦਿਵਸ ਦੀ ਸ਼ੁਰੂਆਤ ਕਾਲਜ ਦੇ ਚਾਰ ਹਾਊਸ ਜਿੰਨਾ ਚ ਸ਼ਹੀਦ ਭਗਤ ਸਿੰਘ ਹਾਊਸ (ਕੰਪਿਊਟਰ ਵਿਭਾਗ),ਸ਼ਹੀਦ ਕਰਤਾਰ ਸਿੰਘ ਸਰਾਭਾ ਹਾਊਸ (ਆਰਟਸ ਵਿਭਾਗ), ਸ਼ਹੀਦ ਊਧਮ ਸਿੰਘ ਹਾਊਸ (ਸਾਇੰਸ ਵਿਭਾਗ), ਸ਼ਹੀਦ ਚੰਦਰ ਸ਼ੇਖਰ ਆਜ਼ਾਦ ਹਾਊਸ (ਕਾਮਰਸ ਵਿਭਾਗ) ਦੇ ਸਮੂਹ ਵਿਦਿਆਰਥੀਆਂ ਨੇ ਮਾਰਚ ਪਾਸਟ ਕਰ ਕੇ ਕੀਤੀ। ਮਾਰਚ ਪਾਸਟ ਚ ਕਾਲਜ ਦੇ ਐਨ ਸੀ ਸੀ ਕੈਡਟਾਂ ਨੇ ਇੰਚਾਰਜ ਲੈਫ਼ਟੀਨੈਂਟ ਪ੍ਰੋਫ਼ੈਸਰ ਸਤਵਿੰਦਰ ਦੀ ਰਹਿਨੁਮਾਈ ਚ ਸ਼ਾਨਦਾਰ ਅਗਵਾਈ ਕੀਤੀ। ਮੁੱਖ ਮਹਿਮਾਨ ਪ੍ਰੋਫ਼ੈਸਰ ਸੁਖਪਾਲ ਕੌਰ, ਕਾਲਜ ਪਿੰ੍ਰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ, ਪੋ੍ਰਫ਼ੈਸਰ ਕੁਲਵਿੰਦਰ ਸਿੰਘ, ਕਮਲਜੀਤ ਸਿੰਘ ਸਮੇਤ ਅਧਿਆਪਕਾਂ ਵੱਲੋਂ ਖੇਡ ਸ਼ਾਂਤੀ ਤੇ ਉਤਸ਼ਾਹ ਦਾ ਪਰ ਤੀਕ ਗੁਬਾਰੇ ਛੱਡ ਕੇ ਖੇਡ ਮੁਕਾਬਲੇ ਆਰੰਭ ਕਰਵਾਏ।ਇਸ ਖੇਡ ਦਿਵਸ ਚ 100 ਮੀਟਰ,200 ਮੀਟਰ, 400 ਮੀਟਰ ਲੜਕੇ ਤੇ ਲੜਕੀਆਂ ਦੇ ਦੌੜ ਮੁਕਾਬਲੇ, ਤਿੰਨ ਲੱਤ ਦੌੜ, ਰੱਸਾਕਸ਼ੀ ਮੁਕਾਬਲੇ ਵੱਖ ਵੱਖ ਹਾਉਸ ਦੇ ਖਿਡਾਰੀਆਂ ਦੇ ਕਰਵਾਏ ਗਏ।
Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: