ਜਗਤ ਗੁਰੂ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਦੇ ਵਸਤਰ ਚੋਲਾ ਸਾਹਿਬ ਦੇ ਦਰਸ਼ਨ ਕਰਨ ਡੇਰਾ ਬਾਬਾ ਨਾਨਕ ਜਾਣ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਖੰਡਿਆਲਾ ਸੈਣੀਆਂ ਤੋਂ ਜਥੇਦਾਰ ਬਾਬਾ ਜੋਗਿੰਦਰ ਸਿੰਘ

ਅਤੇ ਬਾਬਾ ਦਵਿੰਦਰ ਸਿੰਘ ਦੀ ਅਗਵਾਈ ਵਿੱਚ ਪੈਦਲ ਸੰਗ ਆਰੰਭ ਹੋਇਆ। ਡੇਰਾ ਬਾਬਾ ਨਾਨਕ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਸ੍ਰੀ ਚੋਲਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਰੰਭ ਹੋਏ ਪੈਦਲ ਸੰਗ ਦਾ ਕਾਦੀਆਂ ਸ਼ਹਿਰ ਵਿਖੇ ਪਹੁੰਚਣ ਤੇ ਵਿਧਾਨ ਸਭਾ ਹਲਕਾ ਕਾਦੀਆਂ ਦੇ ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਿਆਂ ਅਕਾਸ਼ ਗੁੰਜਾਊ ਜੈਕਾਰਿਆਂ ਨਾਲ ਜਥੇਦਾਰ ਬਾਬਾ ਜੋਗਿੰਦਰ ਸਿੰਘ ਖੰਡਿਆਲਾ ਸੈਣੀਆਂ ਅਤੇ ਬਾਬਾ ਦਵਿੰਦਰ ਸਿੰਘ ਖੰਡਿਆਲਾ ਸੈਣੀਆਂ ਅਤੇ ਪੈਦਲ ਸੰਗ ਯਾਤਰਾ ਦਾ ਭਰਵਾਂ ਸਵਾਗਤ ਕੀਤਾ।

ਇਸ ਮੌਕੇ ਤੇ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਬਾਬਾ ਜੋਗਿੰਦਰ ਸਿੰਘ ਖੰਡਿਆਲਾ ਸੈਣੀਆਂ ਤੇ ਜਥੇਦਾਰ ਬਾਬਾ ਦਵਿੰਦਰ ਸਿੰਘ ਖੰਡਿਆਲਾ ਸੈਣੀਆਂ ਜੀ ਨੂੰ ਸਿਰੋਪਾਓ, ਦੋਸ਼ਾਲਾ

ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ।ਪੈਦਲ ਸੰਗ ਦਾ ਕਾਦੀਆਂ ਸ਼ਹਿਰ ਵਿਖੇ ਪਹੁੰਚਣ ਦੀ ਖੁਸ਼ੀ ਵਿੱਚ ਵੱਖ-ਵੱਖ ਸਥਾਨਾਂ ਤੇ ਚਾਹ ਪਕੌੜਿਆਂ,ਫਲ ਫਰੂਟ, ਮਠਿਆਈਆਂ, ਲੰਗਰ ਆਦਿ ਪਦਾਰਥਾਂ ਦੇ ਲੰਗਰ ਲਗਾ ਕੇ ਸੰਗਤਾਂ ਦੀ ਟਹਿਲ ਸੇਵਾ ਕੀਤੀ। ਕਾਦੀਆਂ ਸ਼ਹਿਰ ਵਿੱਚ ਪੈਦਲ ਸੰਗ ਦਾ ਸਵਾਗਤ ਕਰਨ ਵਾਲਿਆਂ ਵਿੱਚ ਜਥੇਦਾਰ ਗੋਰਾ ਦੇ ਨਾਲ ਸ੍ਰ ਅਮਰੀਕ ਸਿੰਘ ਸਲਾਹਪੁਰ ਸਰਪੰਚ, ਸ੍ਰ ਸੁਰਜੀਤ ਸਿੰਘ ਸਲਾਹਪੁਰ,ਸ੍ਰ ਮਨਿੰਦਰ ਜੀਤ ਸਿੰਘ ਲਾਡੀ ਬਾਜ਼,ਸ੍ਰ ਗੁਰਤਿੰਦਰ ਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਸ੍ਰੀ ਅੱਚਲ ਸਾਹਿਬ ਬਟਾਲਾ,ਸ੍ਰ ਮਲਕੀਅਤ ਸਿੰਘ ਹੈਪੀ, ਡਾਕਟਰ ਹਰਬੰਸ ਸਿੰਘ ਬਸਰਾਵਾਂ, ਬੀਬੀ ਹਰਪਾਲ ਕੌਰ ਭਾਟੀਆ ਐਮ ਸੀ,ਸ੍ਰ ਸੁਖਪ੍ਰੀਤ ਸਿੰਘ ਸੈਂਬੀ ਭਾਟੀਆ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਕਾਦੀਆਂ,ਸ੍ਰੀ ਵਿਜੇ ਕੁਮਾਰ ਸਾਬਕਾ ਐਮ ਸੀ,ਸ੍ਰ ਦਮਨਪ੍ਰੀਤ ਸਿੰਘ ਰਾਜਾ, ਸ੍ਰ ਗਗਨਦੀਪ ਸਿੰਘ ਗਿੰਨੀ ਸਾਬਕਾ ਐਮ ਸੀ,ਸ੍ਰ ਦਵਿੰਦਰ ਪਾਲ ਸਿੰਘ ਭਾਟੀਆ ਰਿਟਾਇਰ ਐਕਸੀਅਨ ਮੰਡੀ ਬੋਰਡ,ਸ੍ਰ ਲਖਬੀਰ ਸਿੰਘ ਬਸਰਾਵਾਂ, ਸ੍ਰ ਅਵਤਾਰ ਸਿੰਘ ਨਿਰਮਾਣ,ਸ੍ਰ ਹਰਭਜਨ ਸਿੰਘ ਭਾਟੀਆ,ਸ੍ਰ ਅਜੀਤ ਪਾਲ ਸਿੰਘ ਮੋਨੂੰ,ਸ੍ਰ ਸ਼ਿੰਗਾਰਾ ਸਿੰਘ ਸੰਧੂ,ਸ੍ਰ ਜਗਜੀਤ ਸਿੰਘ ਫ਼ਖ਼ਰ,ਸ੍ਰ ਕਰਤਾਰ ਸਿੰਘ ਬਾਜਵਾ, ਸ੍ਰ ਸੁਰਜੀਤ ਸਿੰਘ ਆਰੇ ਵਾਲੇ, ਜਸਪਾਲ ਸਿੰਘ ਨੰਨਾ,ਸ੍ਰ ਅਰਸ਼ਪ੍ਰੀਤ ਸਿੰਘ ਸਾਹਿਬ ਭਾਟੀਆ,ਸ੍ਰ ਅਵਤਾਰ ਸਿੰਘ ਬਸਰਾਵਾਂ,ਸ੍ਰ ਗੁਰਮੁੱਖ ਸਿੰਘ ਬਸਰਾਵਾ, ਸ੍ਰ ਗੁਰਪ੍ਰੀਤ ਸਿੰਘ ਬਲੱਗਣ, ਸ੍ਰ ਲਵਜੀਤ ਸਿੰਘ ਬਸਰਾਵਾਂ, ਸ੍ਰ ਨਵਪ੍ਰੀਤ ਸਿੰਘ ਪ੍ਰਿੰਸ,ਸ੍ਰ ਜਸਵੰਤ ਸਿੰਘ ਭਾਟੀਆ,ਸ੍ਰ ਸਿਮਰਤਪਾਲ ਸਿੰਘ ਭਾਟੀਆ,ਸ੍ਰੀ ਰਾਜ ਕੁਮਾਰ,ਸ੍ਰ ਸੱਚਪ੍ਰੀਤ ਸਿੰਘ ਸੰਨੀ,ਸ੍ਰ ਰਾਜਪਾਲ ਸਿੰਘ ਟੀਨੂੰ,ਸ੍ਰ ਮਨਿੰਦਰ ਸਿੰਘ ਰਾਜੂ,ਸ੍ਰ ਦਲਜੀਤ ਸਿੰਘ ਲਾਡੀ,ਸ੍ਰ ਲਖਵਿੰਦਰ ਸਿੰਘ ਲੱਕੀ,ਸ੍ਰ ਕੁਲਦੀਪ ਸਿੰਘ ਦੀਪਾ ਵਿਸ਼ਾਲ ਦੀਪ ਸਿੰਘ ਭਾਟੀਆ,ਸ ਰਘਬੀਰ ਸਿੰਘ ਭਾਟੀਆ,ਸ ਦਿਲਪ੍ਰੀਤ ਸਿੰਘ ਆਸ਼ੂ, ਸ੍ਰ ਭੁਪਿੰਦਰ ਸਿੰਘ ਫੌਜੀ,ਸ੍ਰ ਤਰਸੇਮ ਸਿੰਘ ਫੋਜੀ,ਸ੍ਰ ਗੁਰਮੁੱਖ ਸਿੰਘ ਕਾਦੀਆਂ,ਸ੍ਰ ਮਨਜੀਤ ਸਿੰਘ ਕਾਦੀਆਂ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ,ਸ੍ਰ ਸਿਮਰਨਜੀਤ ਸਿੰਘ ਕੋਟ ਟੋਡਰ ਮੱਲ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ,ਸ੍ਰ ਤਰਸੇਮ ਸਿੰਘ ਸੇਖਵਾਂ,ਸ੍ਰੀ ਰਵੀ ਕੁਮਾਰ,ਸ੍ਰੀ ਬਲਦੇਵ ਰਾਜ,ਸ੍ਰ ਕੰਵਲਜੀਤ ਸਿੰਘ ਬਾਜਵਾ,ਸ੍ਰ ਵਰਿੰਦਰ ਸਿੰਘ ਭਾਟੀਆ,ਸ੍ਰ ਜਗਪਾਲ ਰੌਣਕ ਸ੍ਰ ਕਰਨਦੀਪ ਸਿੰਘ ਬਨੀ ਭਾਟੀਆ,ਸ੍ਰੀ ਸੁਰਿੰਦਰ ਕੁਮਾਰ ਇੰਟੂ ਸ਼ਾਹ,ਸ੍ਰੀ ਸਤਪਾਲ,ਸ੍ਰੀ ਵਿਨੋਦ ਕੁਮਾਰ ਟੋਨੀ,ਸ੍ਰੀ ਸੰਜੀਵ ਭਾਟੀਆ,ਸ੍ਰੀ ਪੁਨੀਤ ਭੱਲਾ,ਸ੍ਰ ਅੰਮ੍ਰਿਤ ਪਾਲ ਸਿੰਘ ਸੌਨੂੰ ਭਾਟੀਆ,ਸ੍ਰ ਪ੍ਰਿਤਪਾਲ ਸਿੰਘ ਬੋਬੀ,ਸ੍ਰ ਬਲਜੀਤ ਸਿੰਘ ਬੱਲੀ,ਸ੍ਰ ਗੁਰਜੀਤ ਸਿੰਘ ਹੀਰਾ ਆਦਿ ਸੰਗਤਾਂ ਨਤਮਸਤਕ ਹੋ ਕੇ ਪੈਦਲ ਸੰਗ ਦਾ ਸਵਾਗਤ ਕੀਤਾ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: