ਕਣਕ ਦੇ ਬਾਰੀਕ ਦਾਣੇ ਦੀ ਖ਼ਰੀਦ ਕਰਵਾਈ ਜਾਵੇਗੀ: ਜਗਰੂਪ ਸੇਖਵਾਂ

ਅੱਜ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਸਥਾਨਕ ਦਾਣਾ ਮੰਡੀ ਦਾ ਦੌਰਾ ਕੀਤਾ। ਇਸ ਮੌਕੇ ਤੇ ਉਨ੍ਹਾਂ ਕਿਸਾਨਾਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਪੇਸ਼ ਆ ਰਹਿਆਂ ਪਰੇਸ਼ਾਨੀਆਂ ਬਾਰੇ ਜਾਣਕਾਰੀ ਹਾਸਿਲ ਕੀਤੀ। ਇਸ ਮੌਕੇ ਤੇ ਭਗਵਾਂ ਪਿੰਡ ਦੇ ਕਿਸਾਨ ਬਿਕਰਮਜੀਤ ਸਿੰਘ

ਨੇ ਦੱਸਿਆ ਕਿ ਉਹ ਬੀਤੀ ਰਾਤ ਤੋਂ ਆਪਣੀ ਕਣਕ ਲੈ ਕੇ ਮੰਡੀ ਚ ਆਏ ਹਨ। ਕਣਕ ਦੀ ਛਣਾਈ ਅਤੇL ਸਫ਼ਾਈ ਹੋ ਚੁੱਕੀ ਹੈ। ਪਰ ਵੇਅਰ-ਹਾਊਸ ਵਾਲਿਆਂ ਨੇ ਕਣਕ ਨੂੰ ਖ਼ਰੀਦਣ ਤੋਂ ਇਹ ਕਹਿਕੇ ਮਨਾ ਕਰ ਦਿੱਤਾ ਹੈ ਕਿ ਇਸ ਦਾ ਦਾਣਾ ਬਾਰੀਕ ਹੈ।

ਉਨ੍ਹਾਂ ਕਿਹਾ ਕਿ ਕਲ ਨੂੰ ਅਸੀਂ ਤੁਹਾਡੀ ਕਣਕ ਤੋਲਾਂਗੇ। ਇਸ ਕਿਸਾਨ ਨੇ ਸੁਆਲ ਕੀਤਾ ਹੈ ਕਿ ਸਾਨੂੰ ਜਾਣਬੁੱਝ ਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕੀ ਅਗਲੇ ਦਿਨ ਕਣਕ ਦੇ ਦਾਣੇ ਮੋਟੇ ਹੋ ਜਾਣਗੇ ਜੋ ਕਲ ਨੂੰ ਖ਼ਰੀਦਣ ਲਈ ਕਿਹਾ ਜਾ ਰਿਹਾ ਹੈ। ਇੱਸ ਸਬੰਧ ਚ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਕੇਂਦਰ ਦੀ ਟੀਮਾਂ ਆਇਆਂ ਹਨ। ਅਤੇ ਉਹ ਜਾਇਜ਼ਾ ਲੈ ਰਹੀਆਂ ਹਨ। ਇਹ ਮਸਲਾ ਵੀ ਇੱਕ ਦੋ ਦਿਨਾਂ ਚ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਗਰਮੀ ਪੈਣ ਦੇ ਕਾਰਨ ਝਾੜ ਘਟਿਆ ਹੈ ਅਤੇ ਕਣਕ ਦੇ ਦਾਣੇ ਵੀ ਬਾਰੀਕ ਹੋਏ ਹਨ। ਕਿਸਾਨਾਂ ਨੂੰ ਉਨ੍ਹਾਂ ਭਰੋਸਾ ਦਿੱਤਾ ਹੈ ਕਿ ਕਣਕ ਦੇ ਇੱਕ ਇੱਕ ਦਾਣੇ ਦੀ ਖ਼ਰੀਦ ਕੀਤੀ ਜਾਵੇਗੀ। ਉਨ੍ਹਾਂ ਖ਼ਰੀਦ ਏਜੰਸੀਆਂ ਨੂੰ ਵੀ ਕਿਹਾ ਹੈ ਕਿ ਕਿਸਾਨ ਦਾ ਇੱਕ ਇੱਕ ਦਾਣਾ ਖ਼ਰੀਦੀਆ ਜਾਵੇ। ਇਸ ਮੌਕੇ ਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਣਕ ਦੀ ਅਜੇ ਆਮਦ ਸ਼ੁਰੂ ਹੋਈ ਹੈ। ਕਿਸਾਨਾਂ ਦੀ ਸਹੂਲਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ। ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਆਉਣ ਨਹੀਂ ਦਿੱਤੀ ਜਾਵੇਗੀ। ਇੱਸ ਮੌਕੇ ਤੇ ਮਾਰਕੀਟ ਕਮੇਟੀ ਦੇ ਸਕੱਤਰ ਵਿਜੇ ਕੁਮਾਰ, ਫੂਡ ਸਪਲਾਈ ਅਧਿਕਾਰੀ ਕਮਲ, ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਪੰਜਾਬ ਦੀ ਸਕੱਤਰ ਬਬੀਤਾ ਖੋਸਲਾ, ਸੀਨੀਅਰ ਆਪ ਆਗੂ ਅਸ਼ਵਨੀ ਵਰਮਾ, ਰਾਕੇਸ਼ ਕਾਲੀਆ, ਕਾਮਰੇਡ ਗੁਰਮੇਜ ਸਿੰਘ, ਅਵਤਾਰ ਸਿੰਘ ਭਾਟੀਆ ਆਦਿ ਮੌਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: