ਚੰਦਾ ਨਾ ਦਿੱਤੇ ਜਾਣ ਤੇ ਮਿਰਤਕ ਨੂੰ ਦਫ਼ਨਾਉਣ ਤੋਂ ਰੋਕਣ ਤੇ ਆਪ ਆਗੂ ਨੇ ਕੀਤੀ ਮਦਦ

ਈਸਾਈ ਭਾਈਚਾਰੇ ਦੇ ਇੱਕ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਉਸ ਦੇ ਦਫ਼ਨਾਉਣ ਨੂੰ ਲੈ ਕੇ ਮਸੀਹੀ ਭਾਈਚਾਰੇ ਦੀ ਇੱਕ ਸੰਸਥਾ ਵੱਲੋਂ ਈਸਾਈ ਕਬਰਸਤਾਨ ਚ ਦਫ਼ਨ ਕਰਨ ਦੀ ਵਿਰੋਧਤਾ ਕੀਤੀ ਗਈ।

ਜਿਸ ਤੇ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਸਕੱਤਰ ਬਬੀਤਾ ਖੋਸਲਾ ਨੂੰ ਮਿਰਤਕ ਦੇ ਪਰਵਾਰ ਵੱਲੋਂ ਮਦਦ ਦੀ ਗੁਹਾਰ ਲਗਾਈ ਗਈ। ਇਸ ਬਾਰੇ ਆਪ ਆਗੂ ਬਬੀਤਾ ਖੋਸਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਸੁਖਦੇਵ ਰਾਜਾ ਉਰਫ਼ ਪੱਲੂ ਦੀ ਕਲ ਮੌਤ ਹੋ ਗਈ ਸੀ। ਜਦੋਂ ਉਸ ਨੂੰ ਦਫ਼ਨਾਉਣ ਲਈ ਕਬਰ ਖੋਦਣ ਲਈ ਨਗਰ ਕੌਂਸਲ ਕਾਦੀਆਂ ਤੋਂ ਜੇਸੀ ਬੀ ਕਿਰਾਏ ਤੇ ਦਿੱਤੇ ਜਾਣ ਲਈ ਸੰਪਰਕ ਕੀਤਾ ਗਿਆ ਤਾਂ ਸਬੰਧਿਤ ਕਰਮਚਾਰੀ ਨੇ ਸਿਆਸੀ ਆਗੂ ਦੇ ਇਸ਼ਾਰੇ ਤੇ ਜੇਸੀ ਬੀ ਦੇਣ ਤੋਂ ਮਨਾਂ ਕਰ ਦਿੱਤਾ। ਉਨ੍ਹਾਂ ਨੇ ਪ੍ਰਾਈਵੇਟ ਤੌਰ ਤੇ ਜੇਸੀ ਬੀ ਮੰਗਵਾ ਕੇ ਕਬਰ ਪੁਟਾਈ ਕਰਵਾਈ। ਅਤੇ ਪੂਰੇ ਰੀਤੀ ਰਿਵਾਜਾਂ ਨਾਲ ਸੁਖਦੇਵ ਰਾਜ ਨੂੰ ਦਫ਼ਨਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਅਤੇ ਘਟਿਆ ਹਰਕਤ ਕੀਤੀ ਗਈ ਕਿ ਇੱਕ ਮਿਰਤਕ ਵਿਅਕਤੀ ਜੋਕਿ ਇਸਾਈ ਭਾਈਚਾਰੇ ਨਾਲ ਸਬੰਧਿਤ ਸੀ ਉਸ ਨੂੰ ਦਫ਼ਨ ਕਰਨ ‘ਚ ਅੜਿੱਕਾ ਪਾਇਆ ਗਿਆ। ਉਨ੍ਹਾਂ ਕਿਹਾ ਕਿ ਮੈਂ ਇਨਸਾਨੀਅਤ ਅਤੇ ਈਸਾਈ ਹੋਣ ਦੇ ਨਾਤੇ ਦੁਖੀ ਪਰਵਾਰ ਦੀ ਮਦਦ ਕੀਤੀ। ਦੂਜੇ ਪਾਸੇ ਮਸੀਹੀ ਭਾਈਚਾਰੇ ਦੀ ਸਥਾਨਕ ਪ੍ਰਧਾਨ ਨੀਤੂ ਖੋਸਲਾ ਦਾ ਕਹਿਣਾ ਹੈ ਕਿ ਸੁਖਦੇਵ ਰਾਜ ਅਤੇ ਉਸ ਦਾ ਪਰਵਾਰ ਚੰਦਾ ਨਹੀਂ ਦਿੰਦਾ ਸੀ। ਅਤੇ ਉਹ ਬਲਮੀਕੀ ਤੋਂ ਈਸਾਈ ਧਰਮ ‘ਚ ਸ਼ਾਮਲ ਹੋਇਆ ਸੀ। ਬੇਸੱLਕ ਉਹ ਈਸਾਈ ਬਣ ਗਿਆ ਸੀ ਪਰ ਉਸ ਦੇ ਪਰਿਵਾਰਿਕ ਪਿਛੋਕੜ ਨੂੰ ਵੇਖਦੀਆਂ ਉਸ ਨੂੰ ਬਾਲਮੀਕੀ ਭਾਈਚਾਰੇ ਦੇ ਲਈ ਬਣਾਏ ਗਏ ਸ਼ਮਸ਼ਾਨ ਘਾਟ ਚ ਸੰਸਕਾਰ ਕੀਤਾ ਜਾਣਾ ਚਾਹੀਦਾ ਸੀ। ਨੀਤੂ ਖੋਸਲਾ ਨੇ ਕਿਹਾ ਕਿ ਅਸੀਂ ਮਿਰਤਕ ਦੇ ਪਰਵਾਰ ਨੂੰ ਇਹੋ ਕਿਹਾ ਸੀ ਕਿ ਤੁਸੀਂ ਚੰਦਾ ਨਹੀਂ ਦਿੰਦੇ। ਉਨ੍ਹਾਂ ਆਪ ਆਗੂ ਬਬੀਤਾ ਖੋਸਲਾ ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਜ਼ਬਰਦਸਤੀ ਈਸਾਈ ਕਬਰਸਤਾਨ ‘ਚ ਸੁਖਦੇਵ ਰਾਜ ਨੂੰ ਦਫ਼ਨਾਉਣ ‘ਚ ਧੱਕੇਸ਼ਾਹੀ ਕੀਤੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: