ਜੇ ਪਰਚੀ ਕੱਟੀ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ

ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਚੇਤਾਵਨੀ ਦਿੱਤੀ ਹੈ ਕਿ ਸਥਾਨਕ ਸਬਜ਼ੀ ਮੰਡੀ ਚ ਪ੍ਰਾਈਵੇਟ ਠੇਕੇਦਾਰਾਂ ਵੱਲੋਂ ਨਿਰਧਾਰਿਤ ਰੇਟ ਤੋਂ ਵੱਧ ਜੇ ਪਰਚੀ ਕੱਟੀ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇੱਸੇ ਤਰਾਂ ਕਿਸੇ ਵੀ ਮਜ਼ਦੂਰ ਦਿਹਾੜੀਦਾਰ ਨਾਲ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਬਜ਼ੀ ਮੰਡੀ ਚ ਵਹੀਕਲਾਂ ਦੇ ਉੱਪਰ ਜੋ ਰੇਟ ਨਿਰਧਾਰਿਤ ਕੀਤਾ ਗਿਆ ਹੈ ਉਹੀ ਰੇਟ ਲੱਗੇਗਾ। ਉਨ੍ਹਾਂ ਨੂੰ ਸ਼ਿਕਾਇਤਾਂ ਮਿਲਿਆਂ ਸਨ ਕਿ ਪ੍ਰਾਈਵੇਟ ਠੇਕੇਦਾਰ ਵੱਲੋਂ ਨਿਰਧਾਰਿਤ ਰੇਟ ਤੋਂ ਵੱਧ ਦੀ ਪਰਚੀ ਕੱਟੀ ਜਾ ਰਹੀ ਹੈ। ਜਿਸ ਤੇ ਉਨ੍ਹਾਂ ਅੱਜ ਸਥਾਨਕ ਸਬਜ਼ੀ ਮੰਡੀ ਚ ਆਕੇ ਜਾਇਜ਼ਾ ਲਿਆ। ਇਸ ਮੌਕੇ ਤੇ ਜਨਤਾ ਨੂੰ ਦੱਸਿਆ ਗਿਆ ਕਿ ਸਰਕਾਰੀ ਤੌਰ ਤੇ ਤਿੰਨ ਪਹੀਆ ਵਾਹਨ ਦੱਸ ਰੁਪਏ, ਚਾਰ ਪਹੀਆ ਵਾਹਨ ਵੀਹ ਰੁਪਏ, ਗੱਡਾ ਰੇਹੜਾ ਪੰਦਰਾਂ ਰੁੱਪਏ, ਹੋਰ ਤਰਾਂ ਦੇ ਵਾਹਨ 40 ਰੁਪਏ ਅਤੇ ਟਰੈਕਟਰ ਟਰਾਲੀ ਕਮਰਸ਼ੀਅਲ ਪੰਜਾਹ ਰੁਪਏ, ਛ: ਟਾਇਰਾਂ ਵਾਲਾ ਟਰੱਕ 60 ਰੁਪਏ, ਦੱਸ ਟਾਇਰਾਂ ਵਾਲਾ 80 ਰੁਪਏ, 12 ਟਾਇਰਾਂ ਵਾਲਾ ਟਰੱਕ ਇੱਕ ਸੋ ਰੁਪਏ ਅਤੇ ਟਰਾਲਾ ਇੱਸ 125 ਰੁਪਏ ਪੰਜਾਬ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਹਨ ਜੋਕਿ 12 ਘੰਟੇ ਤੱਕ ਵੈਧ ਹਨ ਅਤੇ ਇਸ ਦੌਰਾਨ ਜਿੰਨੀ ਮਰਜ਼ੀ ਵਾਰ ਆ ਜਾ ਸਕਦੇ ਹਨ। ਇੱਸ ਮੋਕੇ ਇੱਕ ਬਜ਼ੁਰਗ ਮਹਿਲਾ ਜਗੀਰ ਕੌਰ ਨੇ ਜਗਰੂਪ ਸਿੰਘ ਸੇਖਵਾਂ ਨਾਲ ਮੁਲਾਕਾਤ ਕਰ ਕੇ ਦੱਸਿਆ ਕਿ ਉਸਦੀ ਜ਼ਮੀਨ ਤੇ ਕੁੱਝ ਲੋਕਾਂ ਨੇ ਨਾਜਾਇਜ਼ ਕਬਜ਼ਾ ਕਰ ਰੱਖਿਆ ਹੈ। ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਜਿਸਤੇ ਜਗਰੂਪ ਸਿੰਘ ਸੇਖਵਾਂ ਨੇ ਤੁਰੰਤ ਨਾਇਬ ਤਹਿਸੀਲਦਾਰ ਕਾਦੀਆਂ ਨੂੰ ਕਾਰਵਾਈ ਕੀਤੇ ਜਾਣ ਲਈ ਕਿਹਾ। ਇੱਸ ਮੌਕੇ ਤੇ ਅਸ਼ਵਨੀ ਵਰਮਾ, ਗੁਰਮੇਜ ਸਿੰਘ, ਨਾਨਕ ਚੰਦ, ਰਾਜਨ ਅਭੀ, ਸੂਰਤੀ ਅਤੇ ਅਨੇਕ ਆੜ੍ਹਤੀ ਮੌਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: