ਦੇਸ਼ ਦੀ ਵੱਖ-ਵੱਖ ਭਾਸ਼ਾਵਾਂ ਬਾਰੇ ਭਾਸ਼ਾ ਸੰਗਮ ਪ੍ਰੋਗਰਾਮ ਤਹਿਤ ਸਕੂਲ ਵੱਲੋਂ ਸੈਮੀਨਾਰ ਕਰਵਾਇਆ

ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਲੋਂ ਡਾਇਰੈਕਟਰ ਜਨਰਲ ਸਕੂਲ ਸਿਖਿਆ-ਕਮ-ਸਟੇਟ ਪ੍ਰੋਜੈਕਟ ਡਾਇਰੈਕਟਰ ਸਮੱਗਰਾ ਸਿੱਖਿਆ ਅਭਿਆਨ ਅਥਾਰਿਟੀ ਪੰਜਾਬ ਦੇ ਦਿਸ਼ਾ

ਨਿਰਦੇਸ਼ਾਂ ਹੇਠ ਭਾਰਤ ਸਰਕਾਰ

ਵੱਲੋਂ ਇੱਕ ਭਾਰਤ ਸਰੇਸ਼ਟ ਭਾਰਤ ਤਹਿਤ ‘ਭਾਸ਼ਾ ਸੰਗਮ’ ਪ੍ਰੋਗਰਾਮ ਅਧੀਨ ਸਕੂਲ ਵਿਦਿਆਰਥੀਆਂ ਨੂੰ ਭਾਰਤ ਦੀਆਂ ਵੱਖ ਵੱਖ 22 ਭਾਸ਼ਾਵਾਂ ਨਾਲ ਜੋੜਨ ਦੇ ਉਪਰਾਲੇ ਤਹਿਤ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ। ਸਕੂਲ ਪ੍ਰਿੰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਅੰਗਰੇਜ਼ੀ ਵਿਸ਼ੇ ਦੀ ਅਧਿਆਪਕਾ ਸ਼੍ਰੀਮਤੀ ਸਿਮਰਨਜੀਤ ਕੌਰ ਅਤੇ ਪੰਜਾਬੀ ਵਿਸ਼ੇ ਦੀ ਅਧਿਆਪਕਾ ਸ਼੍ਰੀਮਤੀ ਰਿਤੂ ਰਾਜ ਕੌਰ ਵੱਲੋਂ ਸੈਮੀਨਾਰ ਰਾਹੀਂ ਇਸ ਪ੍ਰੋਗਰਾਮ ਦਾ ਮੰਤਵ ਦੱਸਿਆ ਗਿਆ। ਆਨ-ਲਾਈਨ ਸਕੂਲ ਵਿੱਚ ਪੜਦਾ ਹਰ ਵਿਦਿਆਰਥੀ ਮੋਬਾਈਲ ਰਾਹੀਂ ਭਾਰਤ ਦੀਆਂ 22 ਭਾਸ਼ਾਵਾਂ ਨੂੰ ‘ਭਾਸ਼ਾ ਸੰਗਮ’ ਐਪ ਰਾਹੀਂ ਸੌਖੇ ਢੰਗ ਨਾਲ ਘਰ ਬੈਠ ਸਿੱਖ ਸਕਦਾ ਹੈ। ਅਧਿਆਪਕਾ ਸਿਮਰਨਜੀਤ ਕੌਰ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਇਸ ਭਾਸ਼ਾ ਸੰਗਮ ਐਪ ਬਾਰੇ ਜਾਣਕਾਰੀ ਵਿਸਥਾਰ ਸਹਿਤ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਇਸ ਮੌਕੇ ਤੇ ਹੋਰਨਾਂ ਸਟਾਫ਼ ਮੈਂਬਰ ਅਧਿਆਪਕਾਂ ‘ਚ ਸਿਮਰਨਜੀਤ ਕੌਰ ਤੇ ਰਿਤੂ ਰਾਜ ਕੌਰ ਨਾਲ ਅਮਨਦੀਪ ਕੌਰ, ਰਵਿੰਦਰ ਸਿੰਘ, ਬਲਬੀਰ ਕੌਰ, ਅਬਦੁਲ ਵਾਸੇ, ਅਮਨਪ੍ਰੀਤ ਕੌਰ, ਅਮਤੁਲ ਜਮੀਲ ਆਮਿਰਾ, ਮੈਡਮ ਨੀਰੂ ਬਾਲਾ ਅਤੇ ਗੁਰਵਿੰਦਰ ਸਿੰਘ ਹਾਜ਼ਰ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: