ਪ੍ਰਤਾਪ ਬਾਜਵਾ ਨੇ ਸ਼ੋਭਾ ਯਾਤਰਾ ‘ਚ ਸ਼ਿਰਕਤ

ਅੱਜ ਕਾਦੀਆਂ ਚ ਰਾਮਨੋਮੀ ਦਾ ਤਿਉਹਾਰ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ।

ਇਸ ਮੌਕੇ ਤੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ।

ਜਿਸ ਵਿੱਚ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਤੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਉਨ੍ਹਾਂ ਨੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ। ਇਸ ਮੌਕੇ ਤੇ ਹਿੰਦੂ, ਸਿੱਖ, ਈਸਾਈ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ। ਇਸ ਸ਼ੋਭਾ ਯਾਤਰਾ ਚ ਆਮ ਆਦਮੀ ਪਾਰਟੀ ਹਲਕਾ ਕਾਦੀਆਂ ਦੇ ਇੰਚਾਰਜ ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਅਕਾਲੀ ਦਲ (ਬਾਦਲ) ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ, ਅਹਿਮਦੀਆ ਮੁਸਲਿਮ ਭਾਈਚਾਰੇ ਦੇ ਹਾਫ਼ਿਜ਼ ਸ਼ਰੀਫ਼ ਉਲ ਹਸਨ, ਮੁਬਸ਼ਰ ਅਹਿਮਦ ਬਦਰ, ਨਸਰੁਮ ਮਿਨਲਾਹ, ਨਸੀਰ ਉਲ ਹਕ, ਮੁਰਸ਼ਦ ਡਾਰ, ਭਾਜਪਾ ਦੇ ਅਸ਼ੋਕ ਸ਼ਰਮਾਂ, ਜੋਗਿੰਦਰਪਾਲ ਬਿੱਟੂ, ਵਰਿੰਦਰ ਪ੍ਰਭਾਕਰ, ਅਰਵਿੰਦ ਜੁਲਕਾ, ਰਾਜੂ ਜੁਲਕਾ, ਅਵਤਾਰ ਸਿੰਘ ਭਾਟੀਆ, ਸੁਖਵਿੰਦਰ ਸਿੰਘ ਭਾਟੀਆ, ਜਸਬੀਰ ਸਿੰਘ ਢੀਂਡਸਾ, ਭਾਜਪਾ ਦੀ ਰਾਧਿਕਾ ਖੋਸਲਾ, ਪੂਨਮ ਵਰਮਾ, ਅਸ਼ਵਨੀ ਵਰਮਾ, ਸਮੇਤ ਵੱਡੀ ਤਾਦਾਦ ਚ ਉੱਘੀ ਹਸਤੀਆਂ ਮੌਜੂਦ ਸਨ। ਸ਼ੋਭਾ ਯਾਤਰਾ ਚ ਘੋੜੇ ਅਤੇ ਹਾਥੀ ਚ ਭਗਤ ਸਵਾਰ ਸਨ। ਸ਼ਹਿਰ ਵਾਸੀਆਂ ਵੱਲੋਂ ਸ਼ੋਭਾ ਯਾਤਰਾ ਚ ਫੱLੁਲਾਂ ਦੀ ਵਰਖਾ ਕਰ ਕੇ ਭਰਵਾਂ ਸਵਾਗਤ ਕੀਤਾ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: