ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਬਬੀਤਾ ਖੋਸਲਾ ਦੀ ਹੈਲਪਰ ਵਜੋਂ ਸੇਵਾਵਾਂ ਨੂੰ ਖ਼ਤਮ ਕੀਤਾ ਗਿਆ

ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਦੀ ਸਕੱਤਰ ਬਬੀਤਾ ਖੋਸਲਾ ਦੀ ਬਾਲ ਵਿਕਾਸ ਵਿਭਾਗ, ਪੰਜਾਬ ਸਰਕਾਰ ਵੱਲੋਂ ਲਈ ਜਾ ਰਹਿਆਂ ਸੇਵਾਵਾਂ ਨੂੰ ਸਮਾਪਤ ਕਰ ਦਿੱਤਾ ਗਿਆ ਹੈ। ਇਸ ਸਬੰਧ ਚ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਕਾਦੀਆਂ ਵੱਲੋਂ ਕਾਦੀਆਂ ਦੀ ਵਾਰਡ ਨੰਬਰ 11 ਤੋਂ ਆਂਗਣਵਾੜੀ ਸੈਂਟਰ ਨੰਬਰ 3 ਦੀ ਹੈਲਪਰ ਬਬੀਤਾ ਵਿਰੁੱਧ ਡਿਊਟੀ ਤੋਂ ਗ਼ੈਰ ਹਾਜ਼ਰ ਰਹਿਣ

ਅਤੇ ਵਿਭਾਗ ਦੇ ਅਧਿਕਾਰੀਆਂ ਦੇ ਪ੍ਰਤਿ ਉਸ ਦਾ ਵਿਵਹਾਰ ਠੀਕ ਨਾ ਹੋਣ ਕਾਰਨ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਗਈ ਸੀ ਇਸ ਸਬੰਧ ਚ ਵਿਭਾਗ ਨੇ ਪੱਤਰ ਨੰਬਰ ਆਈ ਸੀ ਡੀ ਐਸ 2021-3477-3546 ਮਿਤੀ 7 ਅਪਰੈਲ 2021 ਰਾਹੀਂ ਜਾਰੀ ਹਿਦਾਇਤਾਂ ਦੀ ਪਾਲਨਾ ਕਰਦੇ ਹੋਏ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਦਾਸਪੁਰ ਹੈਲਪਰ ਦੀ ਸੇਵਾਵਾਂ ਸਮਾਪਤ ਕਰਨ ਦੀ ਮਨਜ਼ੂਰੀ ਲਈ ਲਿਖਿਆ ਸੀ। ਜੋ ਪੱਤਰ ਨੰਬਰ 859 ਮਿਤੀ 6 ਅਪਰੈਲ 2022 ਨੂੰ ਪ੍ਰਾਪਤ ਹੋ ਗਈ ਸੀ। ਜਿਸ ਦੇ ਅਨੁਸਾਰ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਸਰਕਾਰ ਨੇ ਹੈਲਪਰ ਬਬੀਤਾ ਖੋਸਲਾ ਦੀ ਸੇਵਾਵਾਂ ਸਮਾਪਤ ਕਰ ਦਿੱਤੀਆਂ ਗਈਆਂ ਹਨ। ਇਹ ਗੱਲ ਕਾਬਲੇ ਜ਼ਿਕਰ ਹੈ ਕਿ ਬਬੀਤਾ ਖੋਸਲਾ ਸਰਗਰਮ ਰਾਜਨੀਤੀ ‘ਚ ਆਉਣ ਤੋਂ ਬਾਅਦ ਉਹ ਕਾਂਗਰਸ ਦੇ ਸ਼ਾਸਨ ਕਾਲ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੀ ਨਜ਼ਰਾਂ ‘ਚ ਆ ਗਏ ਸਨ। ਇੱਕ ਸਰਕਾਰੀ ਕਰਮਚਾਰੀ ਸਰਵਿਸ ਵਿੱਚ ਰਹਿੰਦੇ ਹੋਏ ਰਾਜਨੀਤੀ ਵਿੱਚ ਨਹੀਂ ਆ ਸਕਦਾ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਨੌਕਰੀ ਤੋਂ ਅਸਤੀਫ਼ਾ ਦੇਣਾ ਪੈਂਦਾ ਹੈ।

 

 

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: