ਆਪ ਆਗੂ ਕਾਮਰੇਡ ਗੁਰਮੇਜ ਤੇ ਧੋਖਾ ਧੜੀ ਦਾ ਕੇਸ ਦਰਜ

ਆਮ ਆਦਮੀ ਪਾਰਟੀ ਦੇ ਆਗੂ ਗੁਰਮੇਜ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਕਾਦੀਆਂ ਦੇ ਵਿਰੁੱਧ ਸਥਾਨਕ ਪੁਲੀਸ ਨੇ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਇਸ ਕੇਸ ‘ਚ ਗੁਰਬਿੰਦਰ ਸਿੰਘ ਸਹੋਤਾ ਪੁੱਤਰ ਸੋਹਣ ਸਿੰਘ ਵਾਸੀ ਸਰੂਪ ਸਿੰਘ ਪਠਾਨਕੋਟ, ਗੁਰਬਖ਼ਸ਼ ਕੌਰ ਪਤਨੀ ਮਾਣਕ ਢੇਰੀ ਹੁਸ਼ਿਆਰਪੁਰ ਅਤੇ ਰਾਜਪਾਲ ਮਨਨ ਪੁੱਤਰ ਧਰਮਵੀਰ ਵਾਸੀ ਗਲੀ ਨੰਬਰ 3 ਸ਼ਕਤੀ ਨਗਰ ਬਹਾਦਰ ਗੜ ਜ਼ਿਲ੍ਹਾ ਝੱਝਰ ਹਰਿਆਣਾ ਦੇ ਵਿਰੁੱਧ ਵੀ ਧਾਰਾ 420 ਅਤੇ 120-ਬੀ ਆਈ ਪੀ ਸੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਅਕੀਲਾ ਬਾਨੋ ਪਤਨੀ ਸ਼ੇਰ ਮੁਹੰਮਦ ਵਾਸੀ ਕਾਦੀਆਂ ਦੀ ਐਸ ਐਸ ਪੀ ਬਟਾਲਾ ਨੂੰ ਦਿੱਤੀ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਦਰਜ ਕੀਤਾ ਗਿਆ ਹੈ। ਅਕੀਲਾ ਨੇ ਦੋਸ਼ ਲਾਇਆ ਸੀ ਕਿ ਉਸ ਤੋਂ ਕਈ ਸਾਲਾਂ ਤੱਕ ਗੁਰਮੇਜ ਸਿੰਘ ਇਹ ਕਹਿ ਕੇ ਪੈਸੇ ਲੈਂਦਾ ਰਿਹਾ ਕਿ ਪੰਜ ਸਾਲ ਬਾਅਦ ਉਸ ਨੂੰ ਦੁੱਗਣੇ ਪੈਸੇ ਮਿਲਣਗੇ। ਪਰ ਸਮਾਂ ਗੁਜ਼ਰਨ ਦੇ ਬਾਵਜੂਦ ਜਦੋਂ ਉਸ ਨੂੰ ਪੈਸੇ ਨਹੀਂ ਮਿਲੇ। ਇਨ੍ਹਾਂ ਹੀ ਨਹੀਂ ਉਸ ਨੂੰ ਜੋ ਚੈੱਕ ਦਿੱਤੇ ਗਏ ਉਹ ਵੀ ਬਾਉਂਸ ਹੋ ਗਏ। ਜਿਸ ਤੇ ਉਸ ਨੇ ਧੋਖਾਧੜੀ ਦੀ ਸ਼ਿਕਾਇਤ ਪੁਲੀਸ ਪ੍ਰਸ਼ਾਸਨ ਨੂੰ ਕੀਤੀ। ਦੂਜੇ ਪਾਸੇ ਕਾਮਰੇਡ ਗੁਰਮੇਜ ਸਿੰਘ ਨੇ ਕਿਹਾ ਕਿ ਉਸ ਦੇ ਨਾਲ ਸਾਜ਼ਿਸ਼ ਹੋਈ ਹੈ। ਪੀੜਿਤਾ ਦੇ ਪੈਸੇ ਉਸ ਨੇ ਸੁਬੋਧ ਆਨ ਲਾਈਨ ਮਾਰਕੀਟਿੰਗ ‘ਚ ਨਿਵੇਸ਼ ਕਰਵਾਏ ਸਨ। ਉਸ ਨੇ ਕਿਸੇ ਨਾਲ ਕੋਈ ਠੱਗੀ ਨਹੀਂ ਕੀਤੀ। ਇਸ ਲਈ ਉਸ ਦੇ ਵਿਰੁੱਧ ਕੀਤਾ ਪਰਚਾ ਰੱਦ ਕੀਤਾ ਜਾਵੇ। ਦੂਜੇ ਪਾਸੇ ਸੁਬੋਧ ਆਨ ਲਾਈਨ ਮਾਰਕੀਟਿੰਗ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਦੀ ਆਨ ਲਾਈਨ ਹੋਂਦ ਹੀ ਨਹੀਂ ਪਾਈ ਗਈ। ਤੇਜ਼ ਤਰਾਰ ਨੇਤਾ ਕਾਮਰੇਡ ਗੁਰਮੇਜ ਸਿੰਘ ਨੂੰ ਇਨ੍ਹੀਂ ਆਸਾਨੀ ਨਾਲ ਕੰਪਨੀ ਚੂਨਾ ਲੱਗਾ ਗਈ ਇਹ ਕਾਫ਼ੀ ਹੈਰਾਨੀ ਜਨਕ ਗੱਲ ਹੈ। ਹੋਰ ਵੀ ਲੋਕਾਂ ਨੂੰ ਠੱਗੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਗੁਰਮੇਜ ਸਿੰਘ ਜੋਕਿ ਆਪ ਦੀ ਸਰਕਾਰ ਆਉਣ ਤੋਂ ਬਾਅਦ ਕਾਫ਼ੀ ਸਰਗਰਮ ਸਨ ਅਤੇ ਭ੍ਰਿਸ਼ਟਾਚਾਰ ਜੜੋਂ ਖ਼ਤਮ ਦੀ ਗੱਲ ਸੀਨਾ ਠੋਕ ਕੇ ਕਹਿੰਦੇ ਫ਼ਿਰਦੇ ਸਨ ਅੱਜ ਆਪ ਹੀ ਧੋਖਾਧੜੀ ਦੇ ਕੇਸ ‘ਚ ਫ਼ਸ ਗਏ ਹਨ। ਦੂਜੇ ਪਾਸੇ ਹਲਕਾ ਕਾਦੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਹੈ ਕਿ ਸਾਡੀ ਪਾਰਟੀ ਇਨਸਾਫ਼ ਪਸੰਦ ਪਾਰਟੀ ਹੈ। ਇਸ ਲਈ ਅਸੀਂ ਇਨਸਾਫ਼ ਦਾ ਸਾਥ ਦਿਆਂਗੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: