ਆਪ ਆਗੂ ਦਵਿੰਦਰ ਸ਼ਰਮਾ ਦੀ ਪੁੱਤਰੀ ਨੇ ਮਦਰ ਡੇ ਤੇ ਦਿੱਤੀ ਮਾਂ ਦੀ ਚਿਤਾ ਨੂੰ ਅੱਗ

ਆਪ ਆਗੂ ਦਵਿੰਦਰ ਸ਼ਰਮਾ ਦੀ ਪਤਨੀ ਸ਼੍ਰੀਮਤਿ ਸੁਰਿੰਦਰ ਸ਼ਰਮਾ ਬੀਤੀ ਕਲ ਸਵਰਗ ਸਿਧਾਰ ਗਏ। ਉਨ੍ਹਾਂ ਦੇ ਸੰਸਕਾਰ ਮੌਕੇ ਵੱਡੀ ਤਾਦਾਦ ‘ਚ ਵੱਖ ਵੱਖ ਰਾਜਸੀ, ਸਮਾਜਿਕ ਅਤੇ ਧਾਰਮਿਕ ਸੰਸਥਾਂਵਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ। ਜਦੋਂ ਪੂਰਾ ਵਿਸ਼ਵ ਮਦਰ ਡੇ ਮਨਾ ਰਿਹਾ ਸੀ ਉਦੋਂ ਮੋਨਿਕਾ ਸ਼ਰਮਾ ਜੋਕਿ ਜੋਕਿ ਆਪਣੇ ਮਾਂਪਿਆਂ ਦੀ ਇਕਲੌਤੀ ਸੰਤਾਨ ਹੈ ਨੇ ਆਪਣੀ ਮਾਂ ਦੀ ਚਿਤਾ ਨੂੰ ਅਗਨੀ ਭੇਂਟ ਕੀਤੀ। ਜਦੋਂ ਉਹ ਆਪਣੀ ਮਾਂ ਦੀ ਚਿਤਾ ਨੂੰ ਅਗਨੀ ਭੇਂਟ ਕਰ ਰਹੇ ਸਨ ਤਾਂ ਪੂਰਾ ਮਾਹੌਲ ਗ਼ਮਗੀਨ ਹੋ ਗਿਆ। ਦਵਿੰਦਰ ਸ਼ਰਮਾ ਦੀ ਪਤਨੀ ਦੇ ਦੇਹਾਂਤ ਤੇ ਆਪ ਆਗੂ ਜਗਰੂਪ ਸਿੰਘ ਸੇਖਵਾਂ, ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਕਾਮਰੇਡ ਅਜੀਤ ਸਿੰਘ ਠੱਕਰ ਸੰਧੂ, ਸਾਬਕਾ ਨਗਰ ਕੌਂਸਲ ਪ੍ਰਧਾਨ ਨਰਿੰਦਰ ਕੁਮਾਰ ਭਾਟੀਆ,ਆਪ ਆਗੂ ਰਾਕੇਸ਼ ਕਾਲੀਆ, ਭੀਮ ਸੇਠ, ਆਪ ਆਗੂ ਅਸ਼ਵਨੀ ਵਰਮਾ, ਕਾਂਗਰਸ ਆਗੂ ਜੋਗਿੰਦਰਪਾਲ ਨੰਦੂ, ਕਾਮਰੇਡ ਗੁਰਮੇਜ ਸਿੰਘ, ਪ੍ਰੈਸ ਯੂਨੀਅਨ ਕਾਦੀਆਂ ਦੇ ਪ੍ਰਧਾਨ ਅਸ਼ੋਕ ਨਈਅਰ, ਨਿਰਮਲ ਸਿੰਘ,ਚੌਧਰੀ ਅਬਦੁਲ ਵਾਸੇ ਕੌਂਸਲਰ ਸਮੇਤ ਵੱਡੀ ਤਾਦਾਦ ‘ਚ ਆਗੂਆਂ ਨੇ ਸੰਸਕਾਰ ਵੇਲੇ ਮੌਜੂਦ ਸਨ। ਦਵਿੰਦਰ ਸ਼ਰਮਾ ਉੱਘੇ ਸਮਾਜ ਸੇਵਕ ਹਨ ਅਤੇ ਗ਼ਰੀਬਾਂ ਦੀ ਆਵਾਜ਼ ਚੁੱਕਣ ਲਈ ਹਮੇਸ਼ਾ ਅੱਗੇ ਰਹਿੰਦੇ ਹਨ। ਕਿਸਾਨ ਅੰਦੋਲਨ ਮੌਕੇ ਉਨ੍ਹਾਂ ਨੇ ਕਿਸਾਨੀ ਸੰਘਰਸ਼ ‘ਚ ਭਰਪੂਰ ਸਾਥ ਦਿੱਤਾ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: