ਕਾਦੀਆਂ ‘ਚ ਅਹਿਮਦੀਆ ਜਮਾਤ ਵੱਲੋਂ ਈਦ ਮਿਲਣ ਪਾਰਟੀ ਦਾ ਆਯੋਜਨ ਕੀਤਾ ਗਿਆ

ਅਹਿਮਦੀਆ ਮੁਸਲਿਮ ਜਮਾਤ ਵੱਲੋਂ ਈਦ ਮਿਲਣ ਪਾਰਟੀ ਦਾ ਆਯੋਜਨ ਸਰਾਏ ਤਾਹਿਰ ਹਾਲ ‘ਚ ਕੀਤਾ ਗਿਆ। ਇਸ ਮੌਕੇ ਤੇ ਵੱਡੀ ਤਾਦਾਦ ‘ਚ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਪਾਰਟੀ ਦੇ ਆਗੂਆਂ ਨੇ ਸ਼ਿਰਕਤ ਕੀਤੀ। ਪਵਿੱਤਰ ਕੁਰਆਨੇ ਪਾਕ ਦੀ ਤਲਾਵਤ ਨਾਲ ਪ੍ਰੋਗਰਾਮ ਸ਼ੁਰੂ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਅਮਨ ਸ਼ੇਰ ਸਿੰਘ ਕਲਸੀ

ਨੇ ਸੰਬੋਧਨ ਕਰਦੀਆਂ ਈਦ ਦੀ ਮੁਬਾਰਕਬਾਦ ਦਿੰਦੀਆਂ ਕਿਹਾ ਕਿ ਉਹ ਪਹਿਲੀ ਵਾਰ ਕਾਦੀਆਂ ਆਏ ਹਨ।

ਇੱਥੇ ਪਹੁੰਚ ਕੇ ਉਨ੍ਹਾਂ ਨੂੰ ਦਿਲੀ ਸਕੂਨ ਮਿਲਿਆ ਹੈ। ਉਹ ਇਸ ਗੱਲ ਤੋਂ ਕਾਫ਼ੀ ਪ੍ਰਭਾਵਿਤ ਹੋਏ ਹਨ ਕਿ ਹਰ ਧਰਮ ਦੇ ਲੋਕ ਇਸ ਪ੍ਰੋਗਰਾਮ ਚ ਫ਼ੂਲਾਂ ਦੇ ਗੁਲਦਸਤੇ ਵਾਂਗ ਅਮਨ, ਸ਼ਾਂਤੀ ਅਤੇ ਪਿਆਰ ਦੀ ਮਿਸਾਲ ਪੇਸ਼ ਕਰ ਰਹੇ ਹਨ। ਉਨ੍ਹਾਂ ਵਿਸ਼ਵਾਸ ਦਲਾਇਆ ਕਿ

ਉਹ ਹਰ ਮੌਕੇ ਲੋਕਾਂ ਦੀ ਸੇਵਾ ਲਈ ਹਾਜ਼ਰ ਰਹਿਣਗੇ। ਇਸ ਮੌਕੇ ਤੇ ਅਕਾਲੀ ਦਲ (ਬਾਦਲ) ਹਲਕਾ ਕਾਦੀਆਂ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਜਮਾਤੇ ਅਹਿਮਦੀਆ ਇੱਕ ਅਮਨ ਪਸੰਦ ਜਮਾਤ ਹੈ ਜੋ ਹਰ ਧਰਮ ਦੇ ਲੋਕਾਂ ਨੂੰ ਆਪਣੇ ਨਾਲ ਲੈ ਕੇ ਚਲਦੀ ਹੈ। ਐਸ ਜੀ ਪੀ ਸੀ ਮੈਂਬਰ ਗੁਰਿੰਦਰ ਪਾਲ ਸਿੰਘ ਗੋਰਾ ਨੇ ਬੋਲਦੀਆਂ ਕਿਹਾ ਕਿ ਜਮਾਤੇ ਅਹਿਮਦੀਆ ਮੁਹੱਬਤ ਸਭਣਾ ਨਾਲ ਨਫ਼ਰਤ ਕਿਸੇ ਤੋਂ ਨਹੀਂ ਦੇ ਸਲੋਗਨ ਤੇ ਕੰਮ ਕਰਦੀ ਹੈ।

ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਗਰੂਪ ਸਿੰਘ ਸੇਖਵਾਂ ਨੇ ਈਦ ਮਿਲਨ ਪਾਰਟੀ ‘ਚ ਸੰਬੋਧਨ ਕਰਦੀਆਂ ਕਿਹਾ ਕਿ ਉਨ੍ਹਾਂ ਜਮਾਤੇ ਅਹਿਮਦੀਆ ਦੇ ਚੌਥੇ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਤਾਹਿਰ ਅਹਿਮਦ ਸਾਹਿਬ ਦੀ ਵਿਸ਼ਵ ਸ਼ਾਂਤੀ ਤੇ ਲਿਖੀ ਪੁਸਤਕ ਪੜ੍ਹੀ ਹੈ ਜਿਸ ਦੇ ਕਾਰਨ ਉਹ ਕਾਫ਼ੀ ਪ੍ਰਭਾਵਿਤ ਹੋਏ ਹਨ। ਇਸੇ ਤਰਾਂ ਕੈਨੇਡਾ ਪਾਰਲੀਮੈਂਟ ‘ਚ ਜਮਾਤ ਦੇ ਪੰਜਵਂੇ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੇ ਵਿਸ਼ਵ ਸ਼ਾਂਤੀ ਬਾਰੇ ਜੋ ਸੰਬੋਧਨ ਕੀਤਾ ਸੀ ਉਸ ਤੋਂ ਮੈਂ ਕਾਫ਼ੀ ਪ੍ਰਭਾਵਿਤ ਹੋਇਆ ਹਾਂ। ਉਨ੍ਹਾਂ ਵਿਸ਼ਵ ਦੇ ਨੇਤਾਵਾਂ ਨੂੰ ਨਸੀਹਤ ਕੀਤੀ ਸੀ ਕਿ ਉਹ ਵਿਸ਼ਵ ਜੰਗ ਤੋਂ ਬਚਣ ਲਈ ਅੱਗੇ ਆਉਣ। ਅੱਜ ਰੂਸ ਅਤੇ ਯੁਕਰੇਨ ਦੀ ਜੰਗ ਤੋਂ ਦੁਨੀਆ ਨੂੰ ਸਬਕ ਸਿੱਖਣਾ ਚਾਹੀਦਾ ਹੈ। ਜਮਾਤੇ ਅਹਿਮਦੀਆ ਦੇ ਮੁੱਖ ਸਕੱਤਰ ਮੁਹੰਮਦ ਇਨਾਮ ਗ਼ੋਰੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਗਿਆਨੀ ਤਨਵੀਰ ਅਹਿਮਦ, ਜਮਾਤੇ ਅਹਿਮਦੀਆ ਦੇ ਸਕੱਤਰ ਮੁਹੰਮਦ ਨਸੀਮ ਖ਼ਾਂ, ਮੋਲਾਨਾ ਮੁਨੀਰ ਅਹਿਮਦ ਖਾਦਿਮ,ਚੌਧਰੀ ਅਬਦੁਲ ਵਾਸੇ ਚੱਠਾ, ਗਗਨਦੀਪ ਸਿੰਘ ਗਿੰਨੀ ਭਾਟੀਆ ਸਾਬਕਾ ਕੌਂਸਲਰ, ਮਨਮੋਹਨ ਸਿੰਘ ੳਬਰਾਏ, ਡਾਕਟਰ ਬਲਚਰਨ ਸਿੰਘ ਭਾਟੀਆ, ਵੀਨੂੰ, ਨਿਕ ਪ੍ਰਭਾਕਰ, ਰਾਮ ਮੂਰਤੀ, ਜੋਗਿੰਦਰ ਪਾਲ ਨੰਦੂ, ਨੀਟਾ ਮਾਹਲ, ਭੱਤੂ ਮਾਹਲ, ਰਾਕੇਸ਼ ਕੁਮਾਰ ਕਾਲੀਆ, ਰਾਜੂ ਜੁਲਕਾ, ਤਰਲੋਕ ਸਿੰਘ ਪੱਡਾ, ਅਸ਼ਵਨੀ ਵਰਮਾ, ਸੋਮੇਸ਼ਵਰ,ਬਬੀਤਾ ਖੋਸਲਾ, ਭਤੂ ਮਾਹਲ, ਅਸ਼ੋਕ ਨਈਅਰ, ਹਾਫ਼ਿਜ਼ ਮਖ਼ਦੂਮ ਸ਼ਰੀਫ਼, ਮਾਸਟਰ ਕੋਹਾੜ ਸਮੇਤ ਅਨੇਕ ਉੱਘੀ ਸ਼ਖ਼ਸੀਅਤਾਂ ਮੌਜੂਦ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: