ਕਾਦੀਆਂ ‘ਚ ਈਦ ੳਲ ਫ਼ਿਤਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ, ਵੱਖ ਵੱਖ ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਸ਼ਮੂਲੀਅਤ ਕੀਤੀ

ਅੱਜ ਈਦ ਉਲ ਫ਼ਿਤਰ ਦਾ ਤਿਉਹਾਰ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਜਮਾਤੇ ਅਹਿਮਦੀਆ ਭਾਰਤ ਦੇ ਮੁੱਖ ਸਕੱਤਰ ਮੌਲਾਨਾ ਮੁਹੰਮਦ ਇਨਾਮ ਗ਼ੋਰੀ ਨੇ ਮਸਜਿਦ ਅਕਸਾ ‘ਚ ਈਦ ਦੀ ਨਮਾਜ਼ ਪੜਾਈ।

ਇਸ ਮੌਕੇ ਤੇ ਉਨ੍ਹਾਂ ਆਪਣੇ ਖ਼ੁਤਬਾ ‘ਚ ਫ਼ਰਮਾਇਆ ਕਿ 30 ਦਿਨਾਂ ਤੱਕ ਰੋਜ਼ੇ ਰੱਖ ਕੇ ਅਤੇ ਭੂਖੇ ਪਿਆਸੇ ਰਹਿ ਕੇ ਖ਼ੁਦਾ ਦੀ ਇਬਾਦਤ ਕੀਤੀ ਜਾਂਦੀ ਹੈ।

ਰੋਜ਼ੇ ਰਖਣ

ਦਾ ਮਕਸਦ ਇਨਸਾਨ ਨੂੰ ਇਹ ਅਹਿਸਾਸ ਦਿਵਾਉਣਾ ਹੁੰਦਾ ਹੈ ਗ਼ਰੀਬੀ ਅਤੇ ਭੁੱਖ ਕੀ ਹੁੰਦੀ ਹੈ। ਸਾਨੂੰ ਇਹ ਈਦ ਇਨਸਾਨੀਅਤ ਦੀ ਮਦਦ ਕਰਨ ਦੀ ਪ੍ਰੇਰਣਾ ਦਿੰਦੀ ਹੈ। ਖ਼ੁਤਬਾ ਤੋਂ ਬਾਅਦ ਆਪਣੇ ਦੁਆ ਕਰਵਾਈ। ਇਸ ਮੌਕੇ ਤੇ ਵੱਡੀ ਤਾਦਾਦ ‘ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਤੇ ਵੱਖ ਵੱਖ ਸਿਆਸੀ ਅਤੇ ਧਾਰਮਿਕ ਪਾਰਟੀਆਂ ਦੇ ਆਗੂ ਅਹਿਮਦੀਆ ਹੈਡਕਵਾਟਰ ਪਹੁੰਚੇ ਅਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਤੇ ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸਾਬਕਾ ਵਿਧਾਇਕ ਅਤੇ ਭਾਜਪਾ ਆਗੂ ਫ਼ਤਿਹਜੰਗ ਸਿੰਘ ਬਾਜਵਾ, ਸ਼੍ਰੀ ਮੁਹੰਮਦ ਇਸ਼ਫ਼ਾਕ ਡਿਪਟੀ ਕਮਿਸ਼ਨਰ ਗੁਰਦਾਸਪੁਰ, ਸ਼ਹਿਲਾ ਇਸ਼ਫ਼ਾਕ, ਆਪ ਆਗੂ ਜਗਰੂਪ ਸਿੰਘ ਸੇਖਵਾ, ਅਕਾਲੀ ਆਗੂ ਗੁਰਇਕਬਾਲ ਸਿੰਘ ਮਾਹਲ, ਰਾਕੇਸ਼ ਕਾਲੀਆ, ਚੌਧਰੀ ਅਬਦੁਲ ਵਾਸੇ ਐਮ ਸੀ, ਗਗਨਦੀਪ ਸਿੰਘ ਭਾਟੀਆ ਸਾਬਕਾ ਐਮ ਸੀ, ਰਾਜੂ, ਨੀਟਾ ਮਾਹਲ, ਦਵਿੰਦਰ ਸ਼ਰਮਾ, ਸੁਖਦੇਵ ਸਿੰਘ ਬੇਦੀ,ਬਬੀਤਾ ਖੋਸਲਾ ਸਮੇਤ ਵੱਡੀ ਤਾਦਾਦ ‘ਚ ਪਤਵੰਤੇ ਈਦ ਦੀ ਮੁਬਾਰਕਬਾਦ ਦੇਣ ਅਹਿਮਦੀਆ ਹੈਡਕਵਾਟਰ ਪਹੁੰਚੇ ਸਨ। ਇਸ ਮੌਕੇ ਤੇ ਜਮਾਤੇ ਅਹਿਮਦੀਆ ਦੇ ਮੁੱਖ ਸਕੱਤਰ ਮੁਹੰਮਦ ਇਨਾਮ ਗ਼ੋਰੀ, ਨਸੀਮ ਅਹਿਮਦ ਖ਼ਾ, ਹਾਫ਼ਿਜ਼ ਮਖ਼ਦੂਮ ਸ਼ਰੀਫ਼, ਫਜਲੁਰ ਰਹਿਮਾਨ ਭੱਟੀ, ਹਾਫ਼ਿਜ਼ ਸ਼ਰੀਫ਼ ਉਲ ਹਸਨ, ਸੱਯਦ ਜ਼ੁਬੈਰ ਅਹਿਮਦ, ਨਸਰੁਮ ਮਿਨਾਲਹ, ਨਸੀਰ ਉਲ ਹੱਕ, ਸੱਯਦ ਅਜ਼ੀਜ਼ ਅਹਿਮਦ, ਕੇ ਤਾਰਿਕ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਤੇ ਈਦ ਦੀ ਦਾਵਤ ਦਾ ਆਯੋਜਨ ਕੀਤਾ ਗਿਆ। ਉੱਧਰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਬਟਾਲਾ ਹਲਕਾ ਦੇ ਵਿਧਾਇਕ ਸ਼ੈਰੀ ਕਲਸੀ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: