ਕਾਦੀਆਂ ਨੇੜੇ ਸਾਬਕਾ ਫ਼ੌਜੀ ਦਾ ਬੇਰਹਿਮੀ ਨਾਲ ਕਤਲ ਕੀਤਾ

ਕਾਦੀਆਂ ਦੇ ਨੇੜੇ ਸਥਿਤ ਪਿੰਡ ਭੰਗਵਾ ਦੇ ਰਹਿਣ ਵਾਲੇ ਇੱਕ ਸਾਬਕਾ ਫ਼ੌਜੀ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ । ਇਸ ਸਬੰਧ ‘ਚ ਸਥਾਨਕ ਐਸ ਐਚ ੳ ਸ਼੍ਰੀ ਸੁਖਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਸੂਚਨਾ ਮਿਲੀ ਸੀ

ਕਿ ਇੱਕ ਅਣਪਛਾਤੇ ਵਿਅਕਤੀ ਦੀ ਲਾਸ਼ ਪਿੰਡ ਖਾਰਾ ਦੇ ਨੇੜੇ ਸੜਕ ਕਿਨਾਰੇ ਪਈ ਹੋਈ ਹੈ।  ਜਿਸ ਤੇ ਉਹ ਪੁਲੀਸ ਪਾਰਟੀ ਨਾਲ ਮੌਕੇ ਤੇ ਪਹੁੰਚ ਗਏ। ਸ਼ੁਰੂਆਤੀ ਜਾਂਚ ਪੜਤਾਲ ‘ਤੇ ਪਤਾ ਚੱਲਿਆ ਕਿ ਮਿਰਤਕ ਦਾ ਨਾਂ ਮਨਦੀਪ ਸਿੰਘ (37) ਪੁੱਤਰ ਬਾਵਾ ਸਿੰਘ ਵਾਸੀ ਪਿੰਡ ਭੰਗਵਾ ਹੈ ਅਤੇ ਉਹ ਸਾਬਕਾ ਫ਼ੌਜੀ ਹੈ। 17 ਸਾਲ ਫ਼ੌਜ ‘ਚ ਨੌਕਰੀ ਕਰਨ ਮਗਰੋਂ ਉਸ ਨੇ ਹਾਲ ‘ਚ ਹੀ ਚੰਡੀਗੜ੍ਹ ਸਥਿਤ ਇਕ ਪ੍ਰਾਈਵੇਟ ਕੰਪਨੀ ‘ਚ ਨੌਕਰੀ ਸ਼ੁਰੂ ਕੀਤੀ ਸੀ। ਉਹ ਆਪਣੇ ਪਿੰਡ ‘ਚ ਰਹਿੰਦੇ ਪਰਵਾਰ ਨੂੰ ਬਿਨਾਂ ਦੱਸੇ ਚੰਡੀਗੜ੍ਹ ਤੋਂ ਵਾਪਸ ਆਪਣੇ ਪਿੰਡ ਭੰਗਵਾ ਆ ਰਿਹਾ ਸੀ। ਅਤੇ ਉਸ ਦੀ ਜੇਬ ਤੋਂ ਬਟਾਲਾ ਤੋਂ ਕਾਦੀਆਂ ਦੀ ਬਸ ਦੀ ਟਿਕਟ ਵੀ ਮਿਲੀ ਹੈ। ਸ਼ਕ ਹੈ ਕਿ ਦੇਰ ਰਾਤ ਹੀ ਰਸਤੇ ‘ਚ ਹੀ ਪਿੰਡ ਖਾਰੇ ਦੇ ਕੋਲ ਉਸ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੇ ਸ਼ਰੀਰ ‘ਚ ਥਾਂ ਥਾਂ ਤੇ ਜ਼ਖ਼ਮਾਂ ਦੇ ਨਿਸ਼ਾਨ ਪਾਏ ਗਏ ਸਨ। ਮਨਦੀਪ ਸਿੰਘ ਆਪਣੇ ਪਿਛੇ ਪਤਨੀ ਤੋਂ ਇਲਾਵਾ ਦੋ ਬੇਟੇ ਪਿੱਛੇ ਛੱਡ ਗਿਆ। ਪੁਲੀਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਬਟਾਲਾ ਸਿਵਲ ਹਸਪਤਾਲ ਭੇਜ ਦਿੱਤੀ ਹੈ। ੳੁੱਧਰ ਮਿਰਤਕ ਦੇ ਭਰਾ ਅਮਰੀਕ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦਾ ਕਤਲ ਰੰਜਸ਼ ਦੇ ਚੱਲਦੀਆਂ ਕੀਤਾ ਗਿਆ ਹੈ। ਉਸ ਨੂੰ ਕਤਲ ਕਰਨ ਮਗਰੋਂ ਉਸ ਦੀ ਲਾਸ਼ ਸੜਕ ਕਿਨਾਰੇ ਸੁੱਟ ਦਿੱਤੀ ਗਈ ਹੈ। ਉਸ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਾਤਲਾਂ ਨੂੰ ਫ਼ੜ ਕੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉੱਧਰ ਜਤਿੰਦਰ ਸਿੰਘ ਡੀ ਐਸ ਪੀ ਕਾਦੀਆਂ ਨੇ ਮੌਕੇ ਤੇ ਪਹੁੰਚ ਕੇ ਮਾਮਲੇ ਬਾਰੇ ਛਾਣਬੀਣ ਕੀਤੀ ਹੈ। ਐਸ ਐਚ ੳ ਕਾਦੀਆਂ ਸ਼੍ਰੀ ਸੁਖਰਾਜ ਸਿੰਘ ਦਾ ਕਹਿਣਾ ਹੈ ਕਿ ਪੁਲੀਸ ਵੱਖ ਵੱਖ ਪਹਿਲੂਆਂ ਤੋਂ ਕੰਮ ਕਰ ਰਹੀ ਹੈ। ਅਤੇ ਉਨ੍ਹਾਂ ਦਾਅਵਾ ਕੀਤਾ ਹੈ ਕਿ ਕਾਤਲ ਛੇਤੀ ਪੁਲੀਸ ਦੀ ਗ੍ਰਿਫ਼ਤ ਚ ਹੋਣਕੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: