ਕੇਜਰੀਵਾਲ ਜੇ ਦਲਿਤਾਂ ਦੇ ਹਿਤੈਸ਼ੀ ਹਨ ਤਾਂ ਰਾਜ ਸਭਾ ‘ਚ ਦਲਿਤਾਂ ਨੂੰ ਭੇਜੇ: ਫ਼ਤਹਿਜੰਗ ਸਿੰਘ ਬਾਜਵਾ

ਦਿਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੁੰਦੇ ਹਨ ਤਾਂ ਪੰਜਾਬ ਵਿੱਚ ਖ਼ਾਲੀ ਹੋ ਰਹਿਆਂ ਦੋ ਰਾਜ ਸਭਾ ਸੀਟਾਂ ‘ਚ ਦਲਿਤ ਸਿੱਖ ਅਤੇ ਨੌਜਵਾਨ ਚਿਹਰਿਆਂ ਨੂੰ ਰਾਜ ਸਭਾ ਭੇਜਣ। ਇਹ ਗੱਲ ਸਾਬਕਾ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਨੇ ਜਾਰੀ ਬਿਆਨ ‘ਚ ਕਹੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰੀ ਦਫ਼ਤਰਾਂ ‘ਚ ਬਾਬਾ ਸਾਹਿਬ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਗਾਏ ਜਾਣ ਦੀ ਤਾਰੀਫ਼ ਕਰਦੀਆਂ ਕਿਹਾ ਕਿ ਜੇ ਆਉਣ ਵਾਲੇ ਰਾਜ ਸਭਾ ਚੋਣਾਂ ‘ਚ ਦੋਵੇਂ ਸੀਟਾਂ ਤੇ ਦਲਿਤਾਂ ਨੂੰ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਪੰਜ ਸੀਟਾਂ ਤੇ ਪੰਜਾਬ ਦੇ ਲੋਕਾਂ ਦਾ ਹੱਕ ਮਾਰ ਕੇ ਕੇਜਰੀਵਾਲ ਨੇ ਨਾਇਨਸਾਫ਼ੀ ਕੀਤੀ ਹੈ। ਉਨ੍ਹਾਂ ਭਗਵੰਤ ਮਾਨ ਨੂੰ ਨਸੀਹਤ ਕੀਤੀ ਕਿ ਪੰਜ ਸੀਟਾਂ ਦੇ ਸਮੇਂ ਜਿਸ ਤਰ੍ਹਾਂ ਉਨ੍ਹਾਂ ਕੇਜਰੀਵਾਲ ਦੇ ਗੋਡੇ ਟੇਕ ਦਿੱਤੇ ਸਨ ਇਸ ਵਾਰ ਇਹ ਗ਼ਲਤੀ ਨਾ ਦੁਹਰਾਈ ਜਾਵੇ। ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਕੱਤਰ ਬਬੀਤਾ ਖੋਸਲਾ ਨੇ ਕਿਹਾ ਕਿ ਭਾਜਪਾ ਇੱਕ ਸੰਪਰਦਾਇ ਅਤੇ ਦਲਿਤ ਵਿਰੋਧੀ ਪਾਰਟੀ ਹੈ। ਭਾਜਪਾ ਦੂਜਿਆਂ ਨੂੰ ਨਸੀਹਤ ਕਰਨ ਦੀ ਬਜਾਏ ਆਪਣੇ ਅੰਦਰ ਝਾਤ ਮਾਰੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: