ਜਿਸ ਪਾਰਟੀ ਨੇ ਸਾਨੂੰ ਪਹਿਚਾਣ ਦਿੱਤੀ ਉਸ ਨਾਲ ਵਫ਼ਾਦਾਰੀ ਜ਼ਰੂਰੀ: ਚਰਨਜੀਤ ਕੌਰ ਬਾਜਵਾ

ਪੰਜਾਬ ਪ੍ਰਦੇਸ਼ ਕਾਂਗਰਸ ਆਈ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਪਾਰਟੀ ਛੱਡਣ ਤੇ ਆਪਣੀ ਪਰਤੀ ਕਿਰਿਆ ਦਿੰਦੇ ਹੋਏ ਕਾਂਗਰਸ ਦੀ ਸੀਨੀਅਰ ਆਗੂ ਅਤੇ ਸਾਬਕਾ ਹਲਕਾ ਵਿਧਾਇਕ ਬੀਬੀ ਚਰਨਜੀਤ ਕੌਰ ਬਾਜਵਾ ਨੇ ਕਿਹਾ ਹੈ ਕਿ ਜਿਸ ਪਾਰਟੀ ਨੇ ਪਹਿਚਾਣ ਦਿੱਤੀ ਹੈ। ਜੇ ਪਾਰਟੀ ‘ਚ ਬੁਰਾ ਵਕਤ ਚੱਲ ਰਿਹਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਉਸ ਪਾਰਟੀ ਨੂੰ ਹੀ ਛੱਡ ਦੇਣ। ਉਨ੍ਹਾਂ ਕਿਹਾ ਕਿ ਪਾਰਟੀ ਨਾਲ ਵਫ਼ਾਦਾਰੀ ਜ਼ਰੂਰੀ ਹੈ। ਪਾਰਟੀ ਦੇ ਕਾਰਨ ਹੀ ਸਾਡੀ ਪਹਿਚਾਣ ਬਣੀ ਹੈ। ਸ਼੍ਰੀਮਤਿ ਚਰਨਜੀਤ ਕੌਰ ਬਾਜਵਾ ਜੋ ਕਿ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੀ ਧਰਮ-ਪਤਨੀ ਹਨ ਅਤੇ ਹਲਕਾ ਕਾਦੀਆਂ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ ਉਨ੍ਹਾਂ ਕਿਹਾ ਹੈ ਕਿ ਕਾਂਗਰਸ ਪਾਰਟੀ ਤੇ ਜੋ ਵੀ ਉਨ੍ਹਾਂ ਵੱਲੋਂ ਆਰੋਪ ਲਗਾਏ ਜਾ ਰਹੇ ਹਨ ਇਸ ਵਿੱਚ ਸਚਾਈ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਪਾਰਟੀ ‘ਚ ਬੁਰਾ ਸਮਾਂ ਚੱਲ ਰਿਹਾ ਹੈ ਪਰ ਇਹ ਸਮਾਂ ਸਦਾ ਰਹਿਣ ਵਾਲਾ ਨਹੀਂ ਹੈ। ਪਾਰਟੀ ਮੁੜ ਤੋਂ ਜੀਵਿਤ ਹੋਵੇਗੀ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: