ਸਿੱਖ ਨੈਸ਼ਨਲ ਕਾਲਜ ਕਾਦੀਆਂ ਵੱਲੋਂ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ

ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਵੱਲੋਂ ਆਪਣਾ ਸਾਲਾਨਾ ਇਨਾਮ ਵੰਡ ਸਮਾਗਮ ਕਾਲਜ ਆਡੀਟੋਰੀਅਮ ਵਿੱਚ ਕਰਵਾਇਆ ਗਿਆ।

ਇਸ ਇਨਾਮ ਵੰਡ ਸਮਾਗਮ ਦੇ ਮੁੱਖ ਮਹਿਮਾਨ ਚੀਫ਼ ਐਗਜ਼ੀਕਿਊਟਿਵ ਅਫ਼ਸਰ ਅਤੇ ਸੰਸਥਾਪਕ ਮੈਡਮ ਮਨਦੀਪ ਕੋਰ ਟਾਂਗਰਾ ਅਤੇ ਡਾਕਟਰ ਬਲਚਰਨਜੀਤ ਸਿੰਘ ਭਾਟੀਆ ਸਥਾਨਕ ਸਕੱਤਰ ਕਾਲਜ ਪ੍ਰਬੰਧਕੀ ਕਮੇਟੀ ਹਾਜ਼ਰ ਸਨ। ਸਮਾਗਮ ਦੀ ਸ਼ੁਰੂਆਤ ਕਰਦੀਆਂ ਕਾਲਜ ਦੇ ਪਿੰ੍ਰਸੀਪਲ ਡਾਕਟਰ ਹਰਪ੍ਰੀਤ ਸਿੰਘ ਹੁੰਦਲ ਅਤੇ ਡਾਕਟਰ ਬਲਚਰਨਜੀਤ ਸਿੰਘ ਭਾਟੀਆ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰ ਕੇ ਮੁੱਖ ਮਹਿਮਾਨ ਦਾ ਰਸਮੀ ਤੌਰ ਤੇ ਸਵਾਗਤ ਕੀਤਾ। ਇਸ ਮੌਕੇ ਤੇ ਕਾਲਜ ਦੇ ਪ੍ਰਿੰਸੀਪਲ ਹਰਪ੍ਰੀਤ ਸਿੰਘ ਹੁੰਦਲ ਨੇ ਮੁੱਖ ਮਹਿਮਾਨ ਮੈਡਮ ਮਨਦੀਪ ਕੌਰ ਟਾਂਗਰਾ ਵਲੋਂ ਪੇਂਡੂ ਨੌਜਵਾਨਾਂ ਨੂੰ ਆਈ ਟੀ ਖੇਤਰ ਨਾਲ ਜੋੜ ਕੇ ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ, ਸਮਾਜ ਸੇਵਾ ਦੇ ਖੇਤਰ ‘ਚ ਕੀਤੇ ਜਾ ਰਹੇ ਕਾਰਜਾਂ ਦਾ ਉੱਲੇਖ ਕੀਤਾ। ਇਨਾਮ ਵੰਡ ਸਮਾਗਮ ‘ਚ ਕਾਲਜ ਦੇ 110 ਤੋਂ ਵੱਧ ਹੋਣਹਾਰ ਵਿਦਿਆਰਥੀਆਂ ਜਿੰਨ੍ਹਾਂ ਅਕਾਦਮਿਕ, ਖੇਡਾਂ, ਯੁਵਕ ਮੇਲੇ, ਸਭਿਆਚਾਰਕ ਗਤੀਵਿਧੀਆਂ, ਐਨ ਸੀ ਸੀ, ਐਨ ਐਸ ਐਸ ਆਦਿ ਖੇਤਰਾਂ ਚ ਅਹਿਮ ਪ੍ਰਾਪਤੀਆਂ ਕੀਤੀਆਂ ਸਨ ਮੁੱਖ ਮਹਿਮਾਨ ਵੱਲੋਂ ਇਨਾਮ ਤੇ

ਸਰਟੀਫ਼ੀਕੇਟ ਵੰਡੇ ਗਏ। ਕਾਲਜ ਪਿੰ੍ਰਸੀਪਲ ਡਾਕਟਰ ਹੁੰਦਲ ਵੱਲੋਂ ਕਾਲਜ ਦੀਆਂ ਪ੍ਰਾਪਤੀਆਂ ਤੇ ਪਛੜੇ ਪੇਂਡੂ ਖੇਤਰ ਦੇ ਵਿਦਿਆਰਥੀਆਂ ਲਈ ਕੀਤੇ ਜਾ ਰਹੇ ਉਪਰਾਲੇ ਬਾਰੇ ਜ਼ਿਕਰ ਕੀਤਾ। ਸਮਾਗਮ ਦੀ ਸ਼ੁਰੂਆਤ ਕਾਲਜ ਵਿਦਿਆਰਥਣਾਂ ਸ਼ਬਦ ਗਾਇਣ ਨਾਲ ਕੀਤਾ। ਕਾਲਜ ਦੇ ਵਿਦਿਆਰਥੀਆਂ ਵਲੋਂ ਰੰਗਾ ਰੰਗ ਸਭਿਆਚਾਰਕ ਪ੍ਰੋਗਰਾਮ ਜਿਸ ਵਿੱਚ ਲੋਕ ਗੀਤ,ਡਾਂਸ ਤੇ ਗਿੱਧਾ ਆਦਿ ਵੰਨਗੀਆਂ ਪੇਸ਼ ਕਰਕੇ ਆਏ ਮਹਿਮਾਨਾਂ ਦਾ ਮਨੋਰੰਜਨ ਕੀਤਾ। ਮੁੱਖ ਮਹਿਮਾਨ ਮੈਡਮ ਮਨਦੀਪ ਕੌਰ ਟਾਂਗਰਾ ਨੂੰ ਕਾਲਜ ਵੱਲੋਂ ਯਾਦਗਾਰੀ ਚਿੰਨ੍ਹ ਤੇ ਫੁਲਕਾਰੀ ਭੇਂਟ ਕਰ ਕੇ ਸਨਮਾਨਿਤ ਕੀਤਾ। ਕਾਲਜ ਸਕੱਤਰ ਡਾਕਟਰ ਬਲਚਰਨਜੀਤ ਸਿੰਘ ਭਾਟੀਆ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਇਨਾਮ ਵੰਡ ਸਮਾਗਮ ‘ਚ ਕਾਲਜ ਪ੍ਰਬੰਧਕ ਕਮੇਟੀ ਮੈਂਬਰ ਇੰਜੀਨੀਅਰ ਨਰਿੰਦਰਪਾਲ ਸਿੰਘ, ਕੈਪਟਨ ਅਮਰਦੀਪ ਸਿੰਘ ਸੰਧੂ, ਸਾਬਕਾ ਪਿੰ੍ਰਸੀਪਲ ਤਾਰਾ ਸਿੰਘ ਬਾਜਵਾ, ਗੁਰਿੰਦਰਪਾਲ ਸਿੰਘ ਸਾਬੀ, ਮਲਕੀਅਤ ਸਿੰਘ, ਕਸ਼ਮੀਰ ਸਿੰਘ ਬੋਪਾਰਾਏ, ਨਗਰ ਕੌਂਸਲ ਕਾਦੀਆਂ ਦੇ ਮੀਤ ਪ੍ਰਧਾਨ ਚੌਧਰੀ ਅਬਦੁਲ ਵਾਸੇ,ਮਨਮੋਹਨ ਸਿੰਘ ਉਬਰਾਏ, ਸਾਬਕਾ ਪ੍ਰੋਫ਼ੈਸਰ ਸ਼੍ਰੀਮਤੀ ਸਰਬਜੀਤ ਕੌਰ,ਡਾਕਟਰ ਸੰਦੀਪ ਕੌਰ, ਪ੍ਰੋਫ਼ੈਸਰ ਸੁਖਵਿੰਦਰ ਕੌਰ ਪੱਡਾ, ਕੁਲਦੀਪ ਸਿੰਘ ਭਾਟੀਆ, ਪ੍ਰਤਾਪ ਸਿੰਘ, ਵਰਿੰਦਰ ਦੀਪ ਸਿੰਘ ਬੇਦੀ, ਐਸ ਡੀ ੳ ਡਿੰਪਲ ਕੁਮਾਰ, ਕੁਲਦੀਪ ਸਿੰਘ ਸੋਹਲ, ਡਾਕਟਰ ਸੰਗਤ ਸਿੰਘ ਸਮੇਤ ਕਾਲਜ ਸਟਾਫ਼ ਤੇ ਨਾਨ ਟੀਚਿੰਗ ਸਟਾਫ਼ ਵਿਦਿਆਰਥੀ ਹਾਜ਼ਰ ਸਨ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: