ਫ਼ਤਹਿਜੰਗ ਸਿੰਘ ਬਾਜਵਾ ਨੇ ਗ੍ਰਹਿ ਮੰਤਰੀ ਨਾਲ ਕੀਤੀ ਮੁਲਾਕਾਤ

ਹਲਕਾ ਕਾਦੀਆਂ ਦੇ ਸਾਬਕਾ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਨੇ ਨਵੀਂ ਦਿਲੀ ‘ਚ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਹ ਮੁਲਾਕਾਤ ਕਾਫ਼ੀ ਸੁਖਾਵਾ ਮਾਹੌਲ ‘ਚ ਹੋਈ।

ਇਸ ਮੌਕੇ ਤੇ ਪੰਜਾਬ ਦੀ ਮੌਜੂਦਾ ਹਾਲਾਤ ਅਤੇ ਅਮਨ ਕਾਨੂੰਨ ਬਾਰੇ ਚਰਚਾ ਹੋਈ। ਇਸ ਮੁਲਾਕਾਤ ‘ਚ ਉਨ੍ਹਾਂ ਦੇ ਪੁੱਤਰ ਵੀ ਮੌਜੂਦ ਸਨ। ਇਹ ਗੱਲ ਕਾਬਲੇ ਜ਼ਿਕਰ ਹੈ ਕਿ ਫ਼ਤਹਿਜੰਗ ਸਿੰਘ ਬਾਜਵਾ ਲਗਪਗ 40 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਰਹੇ। ਅਤੇ 2017 ‘ਚ ਕਾਂਗਰਸ ਦੀ ਟਿਕਟ ਤੇ ਕਾਦੀਆਂ ਹਲਕਾ ਦੇ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਨੂੰ ਇਸ ਵਾਰ ਕਾਂਗਰਸ ਨੇ ਟਿਕਟ ਨਾ ਦੇ ਕੇ ਉਨ੍ਹਾਂ ਦੇ ਵੱਡੇ ਭਰਾ ਪ੍ਰਤਾਪ ਸਿੰਘ ਬਾਜਵਾ ਨੂੰ ਦਿੱਤੀ ਸੀ। ਅਤੇ ਪ੍ਰਤਾਪ ਬਾਜਵਾ ਨੇ ਇਹ ਸੀਟ ਜਿੱਤ ਲਈ ਸੀ। ਦੂਜੇ ਪਾਸੇ ਭਾਜਪਾ ਨੇ ਬਟਾਲਾ ਵਿਧਾਨ ਸਭਾ ਹਲਕਾ ਤੋਂ ਆਪਣਾ ਉਮੀਦਵਾਰ ਬਣਾਇਆ ਸੀ। ਪਰ ਉਹ ਕਾਮਯਾਬ ਨਾ ਹੋ ਸਕੇ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: