2024 ਦੀ ਲੋਕ ਸਭਾ ਚੋਣਾਂ ‘ਚ ਗੁਰਦਾਸਪੁਰ ਸੀਟ ਲਈ ਹੋ ਸਕਦੇ ਹਨ ਦੇਵਰ ਭਰਜਾਈ ਆਹਮਣੇ ਸਾਹਮਣੇ

ਲੋਕ ਸਭਾ ਚੋਣਾਂ ਵਿੱਚ ਅਜੇ ਬੇਸੱLਕ 2 ਸਾਲ ਬਾਕੀ ਰਹਿ ਗਏ ਹਨ। ਪਰ ਇਨ੍ਹਾਂ ਚੋਣਾਂ ਚ ਸਰਗਰਮੀ ਵੱਧ ਗਈ ਹੈ। ਇਸ ਸਮੇਂ ਸੰਨੀ ਦਿਉਲ ਭਾਜਪਾ ਦੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਸਾਂਸਦ ਹਨ। ਪਰ ਉਨ੍ਹਾਂ ਦਾ ਵੋਟਰਾਂ ਨਾਲ ਤਾਲਮੇਲ ਨਾ ਹੋਣ ਕਾਰਨ ਦੁਬਾਰਾ ਇਸ ਸੀਟ ਤੋਂ ਜਿੱਤ ਪ੍ਰਾਪਤ ਕਰਨਾ ਨਾ ਮੁਮਕਿਨ ਹੈ। ਭਾਜਪਾ ਨੂੰ ਮਜਬੂਰ ਹੋ ਕੇ ਨਵਾਂ ਚਿਹਰਾ ਇਸ ਸੀਟ ਤੋਂ ਚੋਣ ਮੈਦਾਨ ‘ਚ ਉਤਾਰਨਾ ਪਵੇਗਾ। ਇਸ ਦੇ ਲਈ ਅੱਜਕੱਲ੍ਹ ਹਲਕਾ ਕਾਦੀਆਂ ਦੇ ਸਾਬਕਾ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਜੋਕਿ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ‘ਚ ਸ਼ਾਮਲ ਹੋ ਗਏ ਸਨ ਉਹ ਇਸ ਸੀਟ ਤੋਂ ਚੋਣ ਲੜਨ ਦੇ ਚਾਹਵਾਨ ਦਿਸ ਰਹੇ ਹਨ। ਉਨ੍ਹਾਂ ਆਪਣੀ ਸਰਗਰਮੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਅਤੇ ਭਾਜਪਾ ‘ਚ ਆਪਣਾ ਕਾਫ਼ੀ ਅਸਰ ਰਸੂਖ਼ ਵੀ ਕਾਇਮ ਕਰ ਲਿਆ ਹੈ। ਜ਼ਿਲ੍ਹੇ ‘ਚ ਸਿਵਾਏ ਉਨ੍ਹਾਂ ਦੇ ਕੋਈ ਹੋਰ ਮਜ਼ਬੂਤ ਚਿਹਰਾ ਭਾਜਪਾ ਕੋਲ ਲੋਕ ਸਭਾ ਹਲਕਾ ਗੁਰਦਾਸਪੁਰ ਲਈ ਨਹੀਂ ਹੈ। ਪਹਿਲਾਂ ਭਾਜਪਾ ਦੇ ੳੁੱਘੇ ਆਗੂ ਸਵਰਨ ਸਲਾਰੀਆ ਇਸ ਸੀਟ ਦੇ ਲਈ ਮਜ਼ਬੂਤ ਦਾਅਵੇਦਾਰ ਸਨ। ਪਰ ਉਨ੍ਹਾਂ ਨੇ ਇਸ ਹਲਕੇ ‘ਚ ਆਪਣੀ ਸਰਗਰਮੀਆਂ ਘਟਾ ਦਿੱਤੀਆਂ ਹਨ। ਦੂਜੇ ਪਾਸੇ ਕਾਂਗਰਸ ਦੇ ਚਿਹਰੇ ਵੱਜੋਂ ਇਸ ਸੀਟ ਤੇ ਬੀਬੀ ਚਰਨਜੀਤ ਕੌਰ ਬਾਜਵਾ ਸਾਬਕਾ ਹਲਕਾ ਵਿਧਾਇਕ ਕਾਦੀਆਂ ਇਸ ਸੀਟ ਤੋਂ ਚੋਣ ਲੜ ਸਕਦੇ ਹਨ। ਬੀਬੀ ਚਰਨਜੀਤ ਕੌਰ ਬਾਜਵਾ ਦੇ ਪਤੀ ਪ੍ਰਤਾਪ ਸਿੰਘ ਬਾਜਵਾ ਜੋਕਿ ਹਲਕਾ ਕਾਦੀਆਂ ਤੋਂ ਕਾਂਗਰਸ ਦੇ ਵਿਧਾਇਕ ਹਨ ਅਤੇ ਵਿਰੋਧੀ ਧਿਰ ਦੇ ਪੰਜਾਬ ਵਿਧਾਨ ਸਭਾ ‘ਚ ਨੇਤਾ ਵੀ ਹਨ। ਇਸ ਲਈ ਚਰਨਜੀਤ ਕੌਰ ਬਾਜਵਾ ਪੂਰੀ ਤਾਕਤ ਲੱਗਾ ਕੇ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜ ਸਕਦੇ ਹਨ। ਜੇ ਉਹ ਚੋਣ ਮੈਦਾਨ ‘ਚ ਉੱਤਰਦੇ ਹਨ ਤਾਂ ਫ਼ਿਰ ਦਿਉਰ ਭਰਜਾਈ ਦਾ ਮੁਕਾਬਲਾ ਹੋਣਾ ਨਿਸ਼ਚਿਤ ਹੈ। ਪਰ ਇਹ ਜ਼ਰੂਰ ਹੈ ਕਿ ਦੋਵਂੇ ਹੀ ਆਗੂਆਂ ਨੇ ਲੋਕ ਸੰਪਰਕ ਸ਼ੁਰੂ ਕਰ ਦਿੱਤਾ ਹੈ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: