ਹਜ਼ਰਤ ਮੁਹੰਮਦ ਸਾਹਿਬ ਤੇ ਕੀਤੀ ਟਿੱਪਣੀ ਨੂੰ ਲੈ ਕੇ ਕਾਦੀਆਂ ‘ਚ ਭਾਰੀ ਫ਼ੋਰਸ ਤੈਨਾਤ

ਬੀਤੀ ਰਾਤ ਤੋਂ ਕਾਦੀਆਂ ‘ਚ ਪੁਲੀਸ ਵੱਲੋਂ ਹਾਈ ਅਲਰਟ ਜਾਰੀ ਹੈ। ਅਤੇ ਪੂਰੇ ਸ਼ਹਿਰ ਨੂੰ ਪੁਲੀਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ, ਗੁਰਦਾਸਪੁਰ ਅਤੇ ਬਟਾਲਾ ਜ਼ਿਲ੍ਹੇ ਤੋਂ ਲਗਪਗ 120 ਪੁਲੀਸ ਜਵਾਨਾਂ ਨੂੰ ਕਾਦੀਆਂ ਦੇ ਵੱਖ ਵੱਖ ਹਲਕਿਆਂ ਤੇ ਤੈਨਾਤ ਕੀਤਾ ਗਿਆ ਹੈ।  ਅਤੇ ਪੁਲੀਸ ਹਾਲਾਤ ‘ਚ ਤੀਖੀ ਨਜ਼ਰ ਰੱਖੇ ਹੋਏ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਭਾਜਪਾ ਦੀ ਬੁਲਾਰੀ ਨੁਪੁਰ ਸ਼ਰਮਾਂ ਅਤੇ ਨਵੀਨ ਜਿੰਦਲ ਵੱਲੋਂ ਬੀਤੀ ਦਿਨੀਂ ਇਸਲਾਮ ਧਰਮ ਦੇ ਸੰਸਥਾਪਕ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋਅਲੈਹੇਵਸਲਮ ਦੇ ਕਿਰਦਾਰ ਨੂੰ ਲੈ ਕੇ ਕੀਤੀ ਗਈ ਬੇਹੂਦਾ ਟਿੱਪਣੀ ਤੋਂ ਬਾਅਦ ਕਾਨਪੂਰ ‘ਚ ਬੀਤੇ ਸ਼ੁਕਰਵਾਰ ਦੀ ਨਮਾਜ਼ ਤੋਂ ਬਾਅਦ ਹਿੰਸਕ ਪ੍ਰਦਰਸ਼ਣ ਸ਼ੁਰੂ ਹੋ ਗਏ ਸਨ। ਇਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਜੁਮੇ ਦੀ ਨਮਾਜ਼ ਮੌਕੇ ਅਲਰਟ ਜਾਰੀ ਕਰ ਕੇ ਪੂਰੇ ਸ਼ਹਿਰ ਨੂੰ ਪੁਲੀਸ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ। ਤਾਂ ਕਿ ਅਮਨ ਸ਼ਾਂਤੀ ਦਾ ਮਾਹੌਲ ਖ਼ਰਾਬ ਨਾ ਹੋਵੇ। ਕਾਦੀਆਂ ਜੋਕਿ ਅਹਿਮਦੀਆ ਮੁਸਲਿਮ ਜਮਾਤ ਦਾ ਅੰਤਰ-ਰਾਸ਼ਟਰੀ ਹੈਡ ਕਵਾਟਰ ਹੈ ਇੱਥੇ ਜੁਮੇ ਦੀ ਨਮਾਜ਼ ਅਦਾ ਕੀਤੀ ਗਈ। ਅਤੇ ਕਿਸੇ ਕਿਸਮ ਦੀ ਕੋਈ ਅਣ ਸੁਖਾਵੀਂ ਘਟਨਾ ਨਹੀਂ ਵਾਪਰੀ। ਦੂਜੇ ਪਾਸੇ ਜਮਾਤੇ ਅਹਿਮਦੀਆ ਦੇ ਬੁਲਾਰੇ ਕੇ ਤਾਰਿਕ ਅਹਿਮਦ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਹੈ

ਕਿ ਹਜ਼ਰਤ ਮੁਹੰਮਦ ਮੁਸਤਫ਼ ਸਲਲਾਹੋ ਅਲੈਹੇਵਸਲਮ ਬਾਰੇ ਭਾਜਪਾ ਲੀਡਰਾਂ ਵੱਲੋਂ ਜੋ ਬੇਹੂਦਾ ਗੱਲਾਂ ਦੱਸਿਆਂ ਗਈਆਂ ਹਨ ਉਸ ਦੇ ਕਾਰਨ ਮੁਸਲਮਾਨਾਂ ਦੇ ਜਜ਼ਬਾਤਾਂ ਨੂੰ ਭਾਰੀ ਠੇਸ ਪਹੁੰਚੀ ਹੈ। ਕਿਸੇ ਵੀ ਧਰਮ ਦੇ ਗੁਰੂਆਂ ਬਾਰੇ ਇਸ ਤਰਾਂ ਦੀ ਬੇਹੂਦਾ ਬਿਆਨ ਬਾਜ਼ੀ ਨਾਲ ਦੇਸ਼ ਦੇ ਅਮਨ ਨੂੰ ਠੇਸ ਪਹੁੰਚਦੀ ਹੈ। ਜਮਾਤੇ ਅਹਿਮਦੀਆ ਨੇ ਭਾਜਪਾ ਨੇਤਾਵਾਂ ਦੇ ਬਿਆਨ ਦੀ ਸਖ਼ਤ ਨਿੰਦਾ ਕੀਤੀ ਹੈ। ਅਤੇ ਕਿਹਾ ਹੈ ਕਿ ਹਜ਼ਰਤ ਮੁਹੰਮਦ ਮੁਸਤਫ਼ਾ ਸਲਲਾਹੋ ਅਲੈਹੇਵਸਲਮ ਦੇ ਆਚਰਨ ਬਾਰੇ ਗ਼ਲਤ ਬਿਆਨ ਬਾਜ਼ੀ ਕਰਨਾ ਬਹੁਤ ਵੱਡੀ ਬੇਵਕੂਫ਼ੀ ਹੈ। ਦੂਜੇ ਪਾਸੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੀ ਸੂਬਾਈ ਸਕੱਤਰ ਬਬੀਤਾ ਖੋਸਲਾ ਨੇ ਕਿਹਾ ਹੈ ਕਿ ਭਾਜਪਾ ਦੇਸ਼ ‘ਚ ਧਰਮ ਦੇ ਨਾਂ ਤੇ ਰਾਜਨੀਤੀ ਕਰ ਕੇ ਆਪਣੇ ਸਵਾਰਥਾਂ ਨੂੰ ਪੂਰਾ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਦੋਵੇਂ ਨੇਤਾਵਾਂ ਨੂੰ ਤੁਰੰਤ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਦੇਣਾ ਚਾਹੀਦਾ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ਨਾ ਕਰਨਾ ਮੋਦੀ ਸਰਕਾਰ ਵੱਲੋਂ ਸ਼ਹਿ ਪ੍ਰਾਪਤੀ ਹੈ। ਸ਼੍ਰੀਮਤਿ ਬਬੀਤਾ ਖੋਸਲਾ ਨੇ ਕਿਹਾ ਕਿ ਪਾਕਿਸਤਾਨ ‘ਚ ਕੱਟੜਵਾਦ ਦੇ ਚੱਲਦੀਆਂ ਉਹ ਤਬਾਹੀ ਕੰਡੇ ਪਹੁੰਚ ਚੁੱਕਾ ਹੈ। ਇਸੇ ਤਰਾਂ ਮੋਦੀ ਸਰਕਾਰ ਪਾਕਿਸਤਾਨ ਦੇ ਕੱਟੜਪੱਥੀਆਂ ਦੇ ਨਕਸ਼ੇ ਕਦਮ ‘ਚ ਚੱਲਦੀਆਂ ਸਾਡੇ ਦੇਸ਼ ਭਾਰਤ ਨੂੰ ਵੀ ਪਾਕਿਸਤਾਨ ਵਾਂਗ ਤਬਾਹੀ ਵੱਲ ਧਕੇਲ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਰਬ ਦੇਸ਼ਾਂ ‘ਚ 80 ਲੱਖ ਤੋਂ ਵੀ ਵੱਧ ਭਾਰਤੀ ਨੌਕਰੀ ਕਰਦੇ ਹਨ। ਜਿਸ ਦੇ ਕਾਰਨ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੁੰਦੀ ਹੈ। ਜੇ ਮੋਦੀ ਸਰਕਾਰ ਇਨ੍ਹਾਂ ਦੋਵਂੇ ਲੀਡਰਾਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ ਤਾਂ ਇਸ ਦਾ ਵਿਦੇਸ਼ਾਂ ਚ ਗ਼ਲਤ ਪੈਗ਼ਾਮ ਜਾਵੇਗਾ।

Recommended for you:

Zeen is a next generation WordPress theme. It’s powerful, beautifully designed and comes with everything you need to engage your visitors and increase conversions.

%d bloggers like this: