ਅੱਜ ਕਾਦੀਆਂ ਵਿੱਚ ਇਮਾਨਦਾਰੀ ਦੀ ਮਿਸਾਲ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਕਾਦੀਆਂ ਪੋਸਟ ਆਫ਼ਿਸ ਦੇ ਕਰਮਚਾਰੀ ਨੇ ਇਮਾਨਦਾਰੀ ਵਿਖਾਉਂਦੇ ਹੋਏ ਆਪਣੇ ਗ੍ਰਾਹਕ ਦੀ ਰਕਮ ਜੋ ਘੱਟ ਚਲੀ ਗਈ ਸੀ ਉਸ ਨੂੰ ਦੇ ਕੇ ਸਾਬਤ ਕਰ ਦਿੱਤਾ ਕਿ ਅਜੇ ਵੀ ਦੇਸ਼ ਵਿੱਚ ਇਮਾਨਦਾਰੀ ਕਾਇਮ ਹੈ। ਕਾਦੀਆਂ ਪੋਸਟ ਮਾਸਟਰ ਸ਼੍ਰੀ ਸੰਜੀਵ ਸ਼ਰਮਾ ਨੇ ਦੱਸਿਆ ਕਿ ਕਲ ਉਨ੍ਹਾਂ ਦੇ ਪੋਸਟ ਆਫ਼ਿਸ ਵਿੱਚ ਦੱਸ ਹਜ਼ਾਰ ਰੁਪਏ ਵੱਧ ਨਿਕਲ ਰਹੇ ਸਨ। ਇਸ ਦੀ ਜਾਣਕਾਰੀ ਸਟਾਫ਼ ਮੈਂਬਰ ਤੇਜਿੰਦਰ ਪਾਲ ਸਿੰਘ ਕੈਸੀLਅਰ ਨੇ ਉਨ੍ਹਾਂ ਨੂੰ ਦਿੱਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਪੋਸਟ ਆਫ਼ਿਸ ਤੋਂ ਪੈਸੇ ਲੈਣ ਵਾਲਿਆਂ ਨੂੰ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ। ਕਿਉਂਕਿ ਉਨ੍ਹਾਂ ਨੂੰ ਚਿੰਤਾ ਸੀ ਕਿ ਕਿਸੇ ਸਾਡੇ ਗ੍ਰਾਹਕ ਨੂੰ ਘੱਟ ਅਦਾਇਗੀ ਹੋ ਗਈ ਹੈ। ਅਤੇ ਸੰਬੰਧਿਤ ਗ੍ਰਾਹਕ ਨੂੰ ਉਸ ਦੀ ਬਣਦੀ ਰਕਮ ਦੀ ਅਦਾਇਗੀ ਕੀਤੀ ਜਾ ਸਕੇ। ਅੱਜ ਸਵੇਰੇ ਉਨ੍ਹਾਂ ਨੇ ਕਾਦੀਆਂ ਵਾਸੀ ਹਾਮਦਾ ਮਨਸੂਰ ਨਾਲ ਸੰਪਰਕ ਕੀਤਾ ਅਤੇ ਪੁੱਛਿਆ ਕਿ ਜੋ ਕਲ ਪੇਮੈਂਟ ਲੈ ਕੇ ਤੁਸੀਂ ਗਏ ਸੀ ਉਹ ਪੂਰੀ ਹੈ। ਜਿਸ ਤੇ ਗ੍ਰਾਹਕ ਨੇ ਨੋਟ ਗਿਣੇ ਤਾਂ ਦੱਸ ਹਜ਼ਾਰ ਰੁਪਏ ਘੱਟ ਨਿਕਲੇ। ਕੈਸ਼ੀਅਰ ਤਜਿੰਦਰ ਪਾਲ ਸਿੰਘ ਨੇ ਪੋਸਟ ਆਫ਼ਿਸ ਆਉਣ ਲਈ ਕਿਹਾ। ਨੋਟਾਂ ਦੀ ਗਿਣਤੀ ਤੋਂ ਬਾਅਦ ਗ੍ਰਾਹਕ ਨੂੰ ਦੱਸ ਹਜ਼ਾਰ ਰੁਪਏ ਦੀ ਤੁਰੰਤ ਅਦਾਇਗੀ ਕੀਤੀ ਗਈ। ਪੋਸਟ ਮਾਸਟਰ ਸ਼੍ਰੀ ਸੰਜੀਵ ਸ਼ਰਮਾਂ ਨੇ ਦੱਸਿਆ ਕਿ ਸਾਡਾ ਪੂਰਾ ਸਟਾਫ਼ ਪੂਰੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰਦਾ ਹੈ। ਅਤੇ ਗ੍ਰਾਹਕ ਦੀ ਸੇਵਾ ਕਰਨਾ ਆਪਣਾ ਧਰਮ ਸਮਝ ਦਾ ਹੈ। ਉਨ੍ਹਾਂ ਨੂੰ ਆਪਣੇ ਸਟਾਫ਼ ਤੇ ਪੂਰਾ ਮਾਨ ਹੈ ਕਿ ਉਹ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ। ਤਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਇਮਾਨਦਾਰੀ ਦੇ ਸਦਕਾ ਹੀ ਕਾਦੀਆਂ ਪੋਸਟ ਆਫ਼ਿਸ ਲੋਕਾਂ ਨੂੰ ਬਿਹਤਰੀਨ ਸੇਵਾਵਾਂ ਦੇ ਰਿਹਾ ਹੈ। ਹਾਮਦਾ ਬੁਸ਼ਰਾ ਨੇ ਇਸ ਮੌਕੇ ਤੇ ਪੋਸਟ ਆਫ਼ਿਸ ਅਧਿਕਾਰੀ ਸ਼੍ਰੀ ਸੰਜੀਵ ਸ਼ਰਮਾਂ ਅਤੇ ਕੈਸ਼ਿਅਰ ਤੇਜਿੰਦਰ ਪਾਲ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ ਮਾਨ ਹੈ ਕਿ ਕਾਦੀਆਂ ਪੋਸਟ ਆਫ਼ਿਸ ਆਪਣੇ ਗ੍ਰਾਹਕਾਂ ਨੂੰ ਬੇਹਤਰੀਨ ਸੇਵਾਵਾਂ ਦੇ ਨਾਲ ਨਾਲ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ।
ਫ਼ੋਟੋ: ਸ਼੍ਰੀ ਸੰਜੀਵ ਕੁਮਾਰ ਪੋਸਟ ਮਾਸਟਰ ਡਾਕਖ਼ਾਨਾ ਕਾਦੀਆਂ, ਕੈਸੀLਅਰ ਤੇਜਿੰਦਰ ਪਾਲ ਸਿੰਘ ਆਪਣੇ ਗ੍ਰਾਹਕ ਹਾਮਦਾ ਬੁਸ਼ਰਾ ਨਾਲ

