ਦੋ ਬਚਿਆਂ ਦੀ ਮਾਂ ਆਪਣੇ ਇੱਕ ਬੱਚੇ ਨੂੰ ਲੈ ਕੇ ਪ੍ਰੇਮੀ ਸੰਗ ਫ਼ਰਾਰ ਹੋ ਗਈ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਵਿਕਰਮ ਨੇ ਦੱਸਿਆ ਕਿ ਉਸ ਦਾ ਇੱਕ ਲੜਕਾ ਅਤੇ ਲੜਕੀ ਹੈ। ਉਸ ਦੀ ਪਤਨੀ ਰਾਜਵਿੰਦਰ ਕੌਰ ਆਪਣੀ ਬੇਟੀ ਨੂੰ ਲੈ ਕੇ ਬਿਨਾਂ ਕਿਸੇ ਨੂੰ ਕੁੱਝ ਦੱਸਿਆਂ ਘਰੋਂ ਚਲੀ ਗਈ ਹੈ। ਉਸ ਨੂੰ ਸ਼ੱਕ ਹੈ ਕਿ ਉਸ ਦਾ ਇੱਕ ਰਿਸ਼ਤੇਦਾਰ ਉਸ ਦੀ ਪਤਨੀ ਨੂੰ ਵਰਗਲਾ ਕੇ ਲੈ ਗਿਆ ਹੈ। ਪੀੜਿਤ ਵਿਕਰਮ ਨੇ ਦੱਸਿਆ ਕਿ ਉਸ ਨੇ ਇਸ ਸਬੰਧ ਵਿੱਚ ਐਸ ਐਸ ਪੀ ਬਟਾਲਾ ਨੂੰ ਵਿੱਚ ਲਿਖਤੀ ਸ਼ਿਕਾਇਤ ਵੀ ਦਿੱਤੀ ਹੈ। ਜੋ ਕਿ ਰਾਜੇਸ਼ ਕੁਮਾਰ ਕੱਕੜ ਡੀ ਐਸ ਪੀ ਨੂੰ ਮਾਰਕ ਕੀਤੀ ਗਈ ਹੈ। ਪਰ ਅਜੇ ਤੱਕ ਉਸ ਦੀ ਪਤਨੀ ਬਾਰੇ ਕੁੱਝ ਵੀ ਪਤਾ ਨਹੀਂ ਚੱਲ ਸਕਿਆ ਹੈ। ਵਿਕਰਮ ਨੇ ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਡੀ ਜੀ ਪੀ ਪੰਜਾਬ ਸਮੇਤ ਉੱਚ ਪੁਲਿਸ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਹੈ। ਅਤੇ ਉਸ ਨੂੰ ਇਨਸਾਫ਼ ਦਿੱਤੇ ਜਾਣ ਦੀ ਗੁਹਾਰ ਲਗਾਈ ਹੈ।

Zeen is a next generation WordPress theme. It’s powerful, beautifully designed and comes with everything you need to engage your visitors and increase conversions.