ਰੇਨਬੋ ਸਕੂਲ ਕਾਦੀਆਂ ਨੇ ਸਪੋਰਟਸ ਡੇ ਦਾ ਆਯੋਜਨ ਕੀਤਾ, ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ

ਰੇਨਬੋ ਸਕੂਲ ਕਾਦੀਆਂ ਨੇ ਸਪੋਰਟਸ ਡੇ ਦਾ ਆਯੋਜਨ ਕੀਤਾ। ਇਸ ਮੌਕੇ ਤੇ ਵੱਖ ਵੱਖ ਪ੍ਰਕਾਰ ਦੀ ਖੇਡ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਛੋਟੇ ਛੋਟੇ ਸਕੂਲੀ ਬੱਚਿਆ ਨੇ ਜਿੱਥੇ ਸ਼ਾਨਦਾਰ ਯੋਗਾ ਕਰ ਕੇ ਦਰਸ਼ਕਾਂ ਦਾ ਮਨ ਮੋਹ ਲਿਆ ਉਥੇ ਸਕੂਲ ਪ੍ਰਬੰਧਕਾਂ ਅਤੇ ਸਟਾਫ਼ ਦੇ ਸਹਿਯੋਗ ਨਾਲ ਵੱਖ ਵੱਖ ਖੇਡ ਮੁਕਾਬਲੇ ਕਰਵਾਏ। ਵਿਦਿਆਰਥੀਆਂ ਦੇ ਮਾਂਪਿਆ ਨੂੰ ਵੀ ਸਕੂਲ ਪ੍ਰਬੰਧਕਾਂ ਨੇ ਮਿਉਜ਼ਿਕਲ ਚੇਅਰ ਅਤੇ ਹੋਰ ਖੇਡ ਮੁਕਾਬਲਿਆਂ ਵਿੱਚ ਹਿੱਸਾ ਦਿੱਤਾ। ਜਿਸ ਦੇ ਨਾਲ ਵਿਦਿਆਰਥੀਆਂ ਦਾ ਹੋਸਲਾ ਵੱਧਿਆ। ਸਕੂਲ ਦੀ ਪ੍ਰਿੰਸੀਪਲ ਸਾਇਰਾ ਸ਼ਮੀਮ ਅਤੇ ਪ੍ਰਬੰਧਕ ਰੂਹੀ ਨੇ ਦੱਸਿਆ ਕਿ ਅਸੀਂ ਆਪਣੇ ਸਕੂਲ ਦੇ ਬੱਚਿਆ ਨੂੰ ਮਿਆਰੀ ਸਿਖਿਆ ਪ੍ਰਦਾਨ ਕਰ ਰਹੇ ਹਾਂ। ਉਨਾਂ ਕਿਹਾ ਕਿ ਬੱਚੇ ਦੇਸ਼ ਦਾ ਭਵਿਖ ਹੁੰਦੇ ਹਨ। ਅਤੇ ਅਸੀਂ ਦੇਸ਼ ਨੂੰ ਬੇਹਤਰੀਨ ਪੜ੍ਹੇ ਲਿਖੇ ਨੋਜਵਾਨ ਤਿਆਰ ਕਰ ਕੇ ਦੇਵਾਂਗੇ। ਜੋ ਦੇਸ਼ ਅਤੇ ਦੁਨਿਆ ਵਿੱਚ ਆਪਣਾ ਅਤੇ ਦੇਸ਼ ਦਾ ਨਾਂ ਰੋਸ਼ਨ ਕਰ ਸਕਣ। ਬੱਚਿਆਂ ਦੇ ਮਾਂਪਿਆ ਨੇ ਵੀ ਸਪੋਰਟਸ ਡੇ ਨੂੰ ਸਰਾਹਿਆ। ਉਨਾਂ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਦੇ ਆਯੋਜਨਾਂ ਨਾਲ ਬੱਚੇ ਜਿੱਥੇ ਖ਼ੁਸ਼ੀ ਖ਼ੁਸ਼ੀ ਸਕੂਲ ਜਾਦੇ ਹਨ ਉਥੇ ਉਹ ਅਨੁਸ਼ਾਸਨ ਵਿੱਚ ਰਹਿਣਾ ਵੀ ਸਿਖਦੇ ਹਨ। ਇੱਸ ਮੌਕੇ ਤੇ ਬੱਚਿਆ ਨੇ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤੇ। ਸਕੂਲ ਪ੍ਰਬੰਧਕਾ ਵੱਲੋਂ ਸਪੋਰਟਸ ਡੇ ਵਿੱਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਸਮੇਤ ਹਰੇਕ ਦਰਸ਼ਕ ਨੂੰ ਸਨੈਕਸ ਪੇਸ਼ ਕੀਤੇ। ਇਸ ਮੌਕੇ ਤੇ ਕਾਸ਼ਿਫ਼, ਰੂਹੀ, ਸ਼ਮਸ਼ੂਦੀਨ ਸਮੇਤ ਸਮੂਹ ਸਟਾਫ਼ ਅਤੇ ਪਤਵੰਤੇ ਸਜੱਣ ਹਾਜ਼ਰ ਸਨ। ਇਸ ਮੌਕੇ ਤੇ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ।

Zeen is a next generation WordPress theme. It’s powerful, beautifully designed and comes with everything you need to engage your visitors and increase conversions.