ਮਾਤਾ ਚਿੰਨ੍ਹਤਾਪੂਰਨੀ ਹਿਮਾਚਲ ਪ੍ਰਦੇਸ਼ ਮੁਬਾਰਕ ਪੁਰ ਤੋਂ 2 ਕਿਲੋਮੀਟਰ ਅੱਗੇ ਬੰਬੇ ਪਿਕਨਿਕ ਸਪਾਟ ਤੋਂ 200 ਮੀਟਰ ਪਹਿਲਾਂ ਕਾਦੀਆਂ ਵਾਲੀਆਂ ਦਾ ਮਾਂ ਸ਼ਿਨਮਸਤਿਕਾ ਲੰਗਰ ਕਮੇਟੀ ਕਾਦੀਆਂ ਵੱਲੋਂ ਤੀਸਰਾ ਵਿਸ਼ਾਲ ਲੰਗਰ ਕਮੇਟੀ ਦੇ ਪ੍ਰਧਾਨ ਮਨੋਜ ਕਹੇੜ ਦੀ ਅਗਵਾਈ ਵਿੱਚ, ਸਮੂਹ ਕਮੇਟੀ ਮੈਂਬਰ ਅਤੇ ਸਮੂਹ ਕਾਦੀਆਂ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਹੀ ਸ਼ਰਧਾ ਭਾਵਨਾ ਨਾਲ ਲਗਾਇਆ ਗਿਆ। ਇਸ ਮੋਕੇ ਕਮੇਟੀ ਦੇ ਪ੍ਰਧਾਨ ਸ਼੍ਰੀ ਮਨੋਜ ਕਹੇੜ ਨੇ ਜਾਨਕਾਰੀ ਦਿੰਦੇ ਦੱਸਿਆ ਕਿ ਇਥੇ ਸੱਭ ਤੋਂ ਪਹਿਲਾਂ ਕਮੇਟੀ ਵੱਲੋਂ ਮਾਤਾ ਰਾਣੀ ਦਾ ਸੁੰਦਰ ਭਵਨ ਸਜਾ ਕੇ ਪੂਰੀ ਸ਼ਰਧਾ ਭਾਵਨਾ ਨਾਲ ਮਾਤਾ ਰਾਣੀ ਦੀ ਅਖੰਡ ਜੋਤ ਜਗਾਈ ਗਈ। ਉਹਨਾਂ ਅੱਗੇ ਦੱਸਿਆ ਕਿ ਹੱਰ ਰੋਜ ਲੰਗਰ ਕਮੇਟੀ ਵੱਲੋਂ ਤਿਆਰ ਕੀਤੇ ਗਏ ਵੱਖ ਵੱਖ ਤਰ੍ਹਾਂ ਦੇ ਪਕਵਾਨਾਂ ਅਤੇ ਸਟਾਲਾਂ ਦੇ ਲੰਗਰਾਂ ਨੂੰ ਮਾਤਾ ਰਾਣੀ ਦਾ ਭੋਗ ਲਗਾਉਣ ਉਪਰੰਤ ਸੰਗਤਾਂ ਵਿੱਚ ਵਰਤਾਇਆ ਜਾਂਦਾ ਹੈ।
ਕਮੇਟੀ ਪ੍ਰਧਾਨ ਸ਼੍ਰੀ ਮਨੋਜ ਕਹੇੜ ਨੇ ਅੱਗੇ ਦੱਸਿਆ ਕਿ ਇਥੇ ਹਰ ਰੋਜ ਸਵੇਰੇ ਸ਼ਾਮ ਵੱਖ ਵੱਖ ਸੰਕੀਰਤਨ ਮੰਡਲੀਆਂ ਵੱਲੋਂ ਮਾਤਾ ਚਿੰਤਪੂਰਨੀ ਦੀਆਂ ਭੇਂਟਾ ਦਾ ਗੁਣਗਾਣ ਅਤੇ ਕਿਰਤਨ ਕੀਤਾ ਜਾਂਦਾ ਹੈ ਅਤੇ ਮੇਲੇ ਵਿੱਚ ਆਈਆਂ ਸੰਗਤਾਂ ਨੂੰ ਮਾਤਾ ਰਾਣੀ ਦੇ ਚੰਰਨਾਂ ਦੇ ਨਾਲ ਜੋੜਿਆ ਜਾਂਦਾ ਹੈ। ਇਸ ਮੋਕੇ ਸੰਗਤਾਂ ਵੱਲੋਂ ਮੇਲੇ ਦੀਆਂ ਰੋਣਕਾਂ, ਖੁਸ਼ੀਆਂ ਨੂੰ ਦੇਖਦਿਆਂ ਨੱਚਣ ਲਈ ਮਜਬੂਰ ਹੋਈਆਂ ਅਤੇ ਨੱਚ ਨੱਚ ਕੇ ਭੰਗੜੇ ਪਾਏ ਅਤੇ ਖੁਸ਼ੀਆਂ ਮਨਾਈਆਂ। ਇਸ ਮੋਕੇ ਸਮੂਹ ਕਾਦੀਆਂ ਦੇ ਭਗਤਾਂ ਅਤੇ ਹੋਰਨਾਂ ਸੰਗਤਾਂ ਵੱਲੋਂ ਪਰਿਵਾਰਾਂ ਸਮੇਤ ਪਹੁੰਚ ਕੇ ਲੰਗਰ ਵਿੱਚ ਹਾਜਰੀ ਲਗਵਾਈ ਗਈ। ਇਸ ਮੋਕੇ ਮਾਂ ਸ਼ਿਨਮਸਤਿਕਾ ਲੰਗਰ ਕਮੇਟੀ ਕਾਦੀਆਂ ਦੇ ਪ੍ਰਧਾਨ ਸ਼੍ਰੀ ਮਨੋਜ ਕਹੇੜ ਅਤੇ ਲੰਗਰ ਕਮੇਟੀ ਵੱਲੋਂ ਕਾਦੀਆਂ ਦੀਆਂ ਸਾਰੀਆਂ ਹੀ ਧਾਰਮਿਕ ਸੰਸਥਾਵਾਂ, ਪਤਵੰਤਰੇ ਸੱਜਣਾ ਅਤੇ ਸਾਰੇ ਇਲਾਕਾ ਨਿਵਾਸੀਆਂ ਦਾ ਲੰਗਰ ਕਮੇਟੀ ਨੂੰ ਸਹਿਯੋਗ ਦੇਣ ਅਤੇ ਸਾਥ ਦੇਣ ਲਈ ਧੰਨਵਾਦ ਕੀਤਾ। ਇਸ ਮੋਕੇ ਲੰਗਰ ਕਮੇਟੀ ਪ੍ਰਧਾਨ ਮਨੋਜ ਕਹੇੜ, ਵਿਸ਼ਾਲ ਪੰਡਤ, ਵਿੱਕੀ ਪੰਡਤ, ਸੰਜੀਵ ਕੇਅੜ ਅਤੇ ਹੋਰਨਾਂ ਵੱਲੋਂ ਬੀਜੇਪੀ ਮੰਡਲ ਕਾਦੀਆਂ ਦੇ ਪ੍ਰਧਾਨ ਸ਼੍ਰੀ ਗੁਲਸ਼ਨ ਵਰਮਾ, ਜਰਨਲ ਸਕੱਤਰ ਅਸ਼ਵਨੀ ਵਰਮਾ, ਤਿਲਕ ਰਾਜ ਮੁਨੀਮ, ਅਸ਼ੋਕ ਨਈਅਰ, ਸੰਦੀਪ ਸ਼ਰਮਾਂ, ਬਾਟਾ ਭਾਟੀਆ, ਡਾ. ਕਮਲਜੋਤੀ ਸ਼ਰਮਾਂ, ਕੁਲਦੀਪ ਸਿੰਘ ਰਿੰਕੂ ਬੂਟ ਵਾਲੇ, ਡੈਂਮਬੋ ਰੱਖਰਾ ਸਿਮਰਨ ਟੈਲੀਕੋਮ ਵਾਲੇ, ਸੱਤਪਾਲ ਕੀਰ, ਸਿਕੰਦਰ ਭਗਤ, ਰਾਕੇਸ਼ ਕੁਮਾਰ ਡੈਨੀ, ਨਕੁਲ ਸ਼ਰਮਾਂ, ਆਦਿ ਨੂੰ ਮਾਤਾ ਰਾਣੀ ਦੀ ਚੁਨਰੀ, ਮਾਤਾ ਰਾਣੀ ਦੀ ਮਾਲਾ ਅਤੇ ਮਾਤਾ ਰਾਣੀ ਦੀਆਂ ਤਸਵੀਰਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।