ਪਾਕਿਸਤਾਨ ਵਿੱਚ ਅਹਿਮਦੀ ਮਸਜਿਦ ਤੇ ਹੋਏ ਅੱਤਵਾਦੀ ਹਮਲੇ ਦੀ ਅਹਿਦੀਆ ਜਮਾਤ ਦੇ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਨੇ ਕੀਤੀ ਨਿਖੇਤੀ

ਕਲ ਪਾਕਿਸਤਾਨ ਵਿੱਚ ਅਹਿਮਦੀਆ ਮੁਸਲਿਮ ਜਮਾਤ ਪਾਕਿਸਤਾਨ ਦੇ ਹੈਡ ਕਵਾਟਰ ਰਬਵਾ ਜ਼ਿਲਾ ਚਿਨੋਟ ਤੇ ਸਥਿਤ ਮਸਜਿਦ ਬੈਤੁਲ ਮਹਿਦੀ ਤੇ ਹੋਏ ਅੱਤਵਾਦੀ ਹਮਲੇ ਦੀ ਅਹਿਮਦੀਆ ਮੁਸਲਿਮ ਜਮਾਤ ਦੇ ਪੰਜਵੇ ਰੂਹਾਨੀ ਖ਼ਲੀਫ਼ਾ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਨੇ ਨਿੰਦਾ ਕੀਤੀ ਹੈ। ਉਣਾਂ ਦੱਸਿਆ ਇੱਕ ਹਥਿਆਰਬੰਦ ਹਮਲਾਵਰ ਨੇ ਮਸਜਿਦ ਦੇ ਬਾਹਰ ਖੜੇ ਅਹਿਮਦੀਆ ਮੁਸਲਿਮ ਭਾਈਚਾਰੇ ਦੇ ਲੋਕਾਂ ਤੇ ਜੁੰਮੇ ਦੀ ਨਮਾਜ਼ ਸਮੇਂ ਫ਼ਾਇਰਿੰਗ ਕੀਤੀ। ਇਸ ਹਮਲੇ ਵਿੱਚ ਇਕ ਹਮਲਾਵਰ ਮਾਰਿਆ ਗਿਆ। ਇਸ ਹਮਲੇ ਵਿੱਚ ਕਈ ਅਹਿਮਦੀ ਮੁਸਲਮਾਨ ਜ਼ਖ਼ਮੀ ਹੋ ਗਏ। ਅਹਿਮਦੀ ਮੁਸਲਮਾਨਾਂ ਨੂੰ ਕਾਨੂੰਨੀ ਤੌਰ ਤੇ ਆਪਣੇ ਆਪ ਨੂੰ ਮੁਸਲਮਾਨ ਕਹਿਣ ਜਾਂ ਖੁੱਲੇਆਮ ਆਪਣੇ ਧਰਮ ਦਾ ਅਭਿਆਸ ਕਰਨ ਤੋਂ ਰੋਕਦਾ ਹੈ। ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਸਾਹਿਬ ਨੇ ਦੱਸਿਆ ਕਿ ਇਸ ਹਮਲੇ ਵਿੱਚ ਇਕ ਦਹਿਸ਼ਤਗਰਦ ਮਾਰਿਆ ਗਿਆ। ਜਦਕਿ ਉਸ ਦੇ ਬਾਕੀ ਸਾਥੀ ਭਜਣ ਵਿੱਚ ਕਾਮਯਾਬ ਹੋ ਗਏ। ਉਣਾਂ ਕਿਹਾ ਕਿ ਪਾਕਿਸਤਾਨ ਦੀ ਮੁੱਖ ਮੰਤਰੀ ਦਾਅਵਾ ਕਰਦੀ ਹੈ ਕਿ ਪੰਜਾਬ ਵਿੱਚ ਜੁਰਮ ਸੋ ਫ਼ੀਸਦੀ ਕਾਬੂ ਵਿੱਚ ਹੈ ਅਤੇ ਹੁਣ ਕੋਈ ਅਪਰਾਧੀ ਨਹੀਂ ਬਚਿਆ। ਫਰ ਅਹਿਮਦੀ ਮੁਸਲਮਾਨਾਂ ਤੇ ਵਾਰ ਵਾਰ ਹੋਣ ਵਾਲੇ ਹਮਲੇ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਸ਼ਾਇਦ ਇਹ ਜੁਰਮਾਂ ਵਿੱਚ ਨਹੀਂ ਗਿਣੇ ਜਾਂਦੇ।
ਫ਼ੋਟੋ: ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਖ਼ਲੀਫ਼ਾ ਤੁਲ ਮਸੀਹ ਸੰਬੋਧਣ ਵਿੱਚ ਜਾਣਕਾਰੀ ਦਿੰਦੇ ਹੋਏ

 

Zeen is a next generation WordPress theme. It’s powerful, beautifully designed and comes with everything you need to engage your visitors and increase conversions.