ਬਟਾਲਾ ਦੇ ਨਿੱਜੀ ਸਕੂਲ ਦੀ ਬੱਸ ਕਾਦੀਆਂ ਨੇੜੇ ਲੀਰ ਕਲਾਂ ਰੋਡ ਤੇ ਪਲਟ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਬੱਸ ਦੇ ਡਰਾਈਵਰ ਨੇ ਡਲਾ ਮੋੜ ਦੀ ਸੜਕ ਖ਼ਰਾਬ ਹੋਣ ਕਾਰਨ ਬੱਸ ਨੂੰ ਲੀਰ ਕਲਾਂ ਰੋਡ ਤੇ ਪਾ ਦਿੱਤਾ। ਲੀਰ ਕਲਾਂ ਰੋਡ ਜੋ ਕਿ ਇੱਟਾਂ ਦੀ ਬਣੀ ਹੈ ਘੱਟ ਚੌੜੀ ਰੋਡ ਹੈ। ਇਸ ਰੋਡ ਤੇ ਵੱਡਾ ਵਾਹਨ ਚੱਲ ਨਹੀਂ ਆ ਸਕਦਾ। ਪਰ ਡਰਾਈਵਰ ਨੇ ਬੱਸ ਨੂੰ ਇਸ ਰੋਡ ਤੇ ਪਾ ਦਿੱਤਾ। ਕੁੱਝ ਦੂਰੀ ਤੇ ਜਾ ਕੇ ਬੱਸ ਖੇਤਾਂ ਵਿੱਚ ਪਲਟ ਗਈ। ਇਸ ਬੱਸ ਵਿੱਚ 20-25 ਵਿਦਿਆਰਥੀ ਸਵਾਰ ਦੱਸੇ ਜਾ ਰਹੇ ਸਨ। ਪਿੰਡ ਦੇ ਲੋਕਾਂ ਨੇ ਇਨ੍ਹਾਂ ਬਚਿਆਂ ਨੂੰ ਬੱਸ ਤੋਂ ਬਾਹਰ ਕੱਢਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 20 ਦੇ ਕਰੀਬ ਵਿਦਿਆਰਥੀ ਮਾਮੂਲੀ ਤੌਰ ਤੇ ਜ਼ਖ਼ਮੀ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਹਾਦਸਾ ਹੋਇਆ ਤਾਂ ਉਸ ਤੋਂ ਬਾਅਦ ਸਕੂਲ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ। ਵਿਦਿਆਰਥੀਆਂ ਨੇ ਮਾਪੇ ਆਪਣੇ ਬੱਚਿਆਂ ਨੂੰ ਲੈ ਕੇ ਵਾਪਸ ਗਏ। ਜਦੋਂ ਇਸ ਹਾਦਸੇ ਬਾਰੇ ਕਾਦੀਆਂ ਥਾਣਾ ਦੇ ਐਸ ਐਚ ੳ ਸ਼੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਹਾਦਸੇ ਬਾਰੇ ਕੋਈ ਸ਼ਿਕਾਇਤ ਨਹੀਂ ਆਈ ਹੈ। ਜਦੋਂ ਇਸ ਹਾਦਸੇ ਬਾਰੇ ਸਕੂਲ ਦੀ ਪ੍ਰਿੰਸੀਪਲ ਨਾਲ ਫ਼ੋਨ ਤੇ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਬੱਸ ਖ਼ਾਲੀ ਸੀ ਅਤੇ ਇਸ ਦਾ ਸੰਤੁਲਨ ਵਿਗੜ ਗਿਆ ਸੀ। ਜਦੋਂ ਉਨ੍ਹਾਂ ਨੇ ਪੁੱਛਿਆ ਗਿਆ ਕਿ ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਸ ਵਿੱਚ ਬੱਚੇ ਸਵਾਰ ਸਨ ਅਤੇ ਉਨ੍ਹਾਂ ਬੱਚਿਆ ਨੂੰ ਬਾਹਰ ਕੱਢਿਆ ਤਾਂ ਇਸ ਦਾ ਉਨ੍ਹਾਂ ਖੰਡਨ ਕੀਤਾ ਹੈ।