ਕਾਦੀਆਂ ਦਾ ਬਹੁਚਰਚਿਤ ਬੈਂਕ ਆਫ਼ ਬੜੌਦਾ ਫ਼ਰਾਡ ਕੇਸ ਦੇ ਸਬੰਧ ਵਿੱਚ ਬੈਂਕ ਦੇ ਕੈਸ਼ੀਅਰ ਤਲਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਸੰਤ ਨਗਰ ਕਾਦੀਆਂ ਨੂੰ ਬਟਾਲਾ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਤਲਜਿੰਦਰ ਸਿੰਘ ਜੋ ਕਿ ਬੈਂਕ ਆਫ਼ ਬੜੌਦਾ ਕਾਦੀਆਂ ਸ਼ਾਖ਼ਾ ਵਿੱਚ ਕੈਸ਼ੀਅਰ ਸੀ ਉਸ ਨੇ ਕਰੋੜਾ ਰੁਪਏ ਬੈਂਕ ਖਾਤਾਧਾਰਕਾਂ ਦੇ ਖਾਤਿਆਂ ਤੋਂ ਕੱਢਵਾ ਲਏ ਸਨ। ਪਬਜੀ ਖੇਡਣ ਦਾ ਸ਼ੌਕੀਨ ਤਲਜਿੰਦਰ ਸਿੰਘ ਜੋ ਕਿ ਇਸ ਸਾਲ ਤੋਂ ਖਾਤਾਧਾਰਕਾਂ ਦੇ ਖਾਤਿਆਂ ਤੋਂ ਪੈਸੇ ਕਢਵਾ ਰਿਹਾ ਸੀ। ਇਸ ਗੱਲ ਦਾ ਪਤਾ ਜਨਵਰੀ 2025 ਨੂੰ ਉਦੋਂ ਪਤਾ ਚੱਲਿਆ ਜਦੋਂ ਇੱਕ ਖਾਤਾਧਾਰਕ ਆਪਣੇ ਰੁਪਏ ਕਢਵਾਉਣ ਲਈ ਬੈਂਕ ਗਿਆ ਤਾਂ ਉਸ ਦੇ ਖਾਤੇ ਵਿੱਚ ਕੋਈ ਰਾਸ਼ੀ ਨਹੀਂ ਸੀ। ਇਸ ਘਟਨਾ ਤੋਂ ਬਾਅਦ ਪਤਾ ਚੱਲਿਆ ਕਿ ਇਹ ਫਰਾਡ ਲਗਪਗ 120 ਦੇ ਕਰੀਬ ਬੈਂਕ ਖਾਤਾਧਾਰਕਾਂ ਨਾਲ ਕੀਤਾ ਗਿਆ ਹੈ।
ਪੁਲੀਸ ਅਤੇ ਬੈਂਕ ਨੂੰ ਕਈ ਵਾਰੀ ਖਾਤਾਧਾਰਕ ਇਨਸਾਫ਼ ਦੀ ਗੁਹਾਰ ਲਗਾਉਂਦੇ ਰਹੇ। ਜਦੋਂ ਉਣਾਂ ਦੀ ਇੱਕ ਨਾ ਸੁਣੀ ਗਈ ਤਾਂ ਬੈਂਕ ਖਾਤਾਧਾਰਕਾਂ ਨੇ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਐਮ ਐਲ ਏ ਕਾਦੀਆਂ ਨਾਲ ਮੁਲਾਕਾਤ ਕਰ ਕੇ ਇਨਸਾਫ਼ ਦਵਾਉਣ ਲਈ ਮਦਦ ਦੀ ਗੁਹਾਰ ਲਗਾਈ। ਜਿਸ ਤੇ ਉਣਾਂ ਐਸ ਐਸ ਪੀ ਬਟਾਲਾ ਸ਼੍ਰੀ ਸੁਹੇਲ ਕਾਸਿਮ ਮੀਰ ਨੂੰ ਇਸ ਮਾਮਲੇ ਵਿੱਚ ਕਾਰਵਾਈ ਕੀਤੇ ਜਾਣ ਲਈ ਕਿਹਾ। ਜਿਸ ਤੇ ਸ਼੍ਰੀ ਸੁਹੇਲ ਕਾਸਿਮ ਮੀਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਾਰਵਾਈ ਕੀਤੀ। 19 ਜੁਲਾਈ 2025 ਨੂੰ ਪਹਿਲੀ ਵਾਰ ਗੁਰਮੀਤ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਖਾਰਾ ਸਮੇਤ ਸਮੂਹ ਦਰਖ਼ਾਸਤੀ ਦੇ ਧਾਰਾ 409 ਆਈ ਪੀ ਸੀ ਤਹਿਤ ਥਾਣਾ ਕਾਦੀਆਂ ਵਿੱਚ ਕੇਸ ਦਰਜ ਕੀਤਾ ਸੀ। ਤਲਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਹੋਣ ਤੇ ਲੈਫ਼ਟੀਨੈਂਟ ਰੂਹੀ ਭਗਤ, ਰਾਜੇਸ਼ ਕੁਮਾਰ ਸਮੇਤ ਅਨੇਕ ਖਾਤਾਧਾਰਕਾ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਮੀਡੀਆ ਅਤੇ ਸੁਹੇਲ ਕਾਸਿਮ ਮੀਰ ਦਾ ਧੰਨਵਾਦ ਕੀਤਾ ਹੈ ਕਿ ਆਖ਼ਰ ਪੁਲੀਸ ਨੇ ਕਾਰਵਾਈ ਕਰਦੀਆਂ ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੈਫ਼ਟੀਨੈਂਟ ਰੂਹੀ ਭਗਤ ਨੇ ਕਿਹਾ ਕਿ ਤਲਜਿੰਦਰ ਸਿੰਘ ਜੋ ਲੰਬੇ ਸਮੇਂ ਤੋਂ ਫ਼ਰਾਡ ਕਰਦਾ ਆ ਰਿਹਾ ਸੀ। ਉਹ ਇਕੱਲਾ ਇਸ ਮਾਮਲੇ ਵਿੱਚ ਸ਼ਾਮਲ ਨਹੀਂ ਹੋ ਸਕਦਾ । ਇਹ ਠੱਗੀ ਮਿਲੀਭੁਗਤ ਨਾਲ ਹੀ ਸੰਭਵ ਹੈ। ਉਣਾਂ ਕਿਹਾ ਕਿ ਜੇ ਕਾਦੀਆਂ ਪੁਲੀਸ ਕਾਰਵਾਈ ਕਰਦੀ ਤਾਂ ਸਾਨੂੰ ਇਨ੍ਹਾਂ ਲੰਬਾ ਸਮਾਂ ਇੰਤਜ਼ਾਰ ਕਰਨਾ ਨਾ ਪੈਂਦਾ। ਤਲਜਿੰਦਰ ਸਿੰਘ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਸੁਹੇਲ ਕਾਮਿਸ ਮੀਰ ਨੇ ਇਸ ਪੱਤਰਕਾਰ ਨੂੰ ਕੀਤੀ ਹੈ।