ਅੱਜ ਮਜਲਿਸ ਖ਼ੁਦਾਮ ਉਲ ਅਹਿਮਦੀਆ ਕਾਦੀਆਂ ਵੱਲੋਂ ਆਜ਼ਾਦੀ ਦਿਵਸ ਅਤੇ ਜਨਮ ਅਸ਼ਟਮੀ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ।
ਪਵਿੱਤਰ ਕੁਰਆਨੇ ਪਾਕ ਦੀ ਤਲਾਵਤ ਨਾਲ ਖ਼ੂਨਦਾਨ ਕੈਂਪ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਜਮਾਤੇ ਅਹਿਮਦੀਆ ਦੇ ਮੌਲਾਨਾ ਨਿਆਜ਼ ਅਹਿਮਦ ਨਾਇਕ ਨੇ ਸੰਬੋਧਨ ਕਰਦੀਆਂ ਕਿਹਾ ਕਿ ਮਾਨਵਤਾ ਦੀ ਸੇਵਾ ਕਰਨਾ ਜਮਾਤੇ ਅਹਿਮਦੀਆ ਦਾ ਪਰਮ ਧਰਮ ਹੈ। ਅਸੀਂ ਇਨਸਾਨੀਅਤ ਦੀ ਸੇਵਾ ਲਈ ਦੁਨੀਆ ਭਰ ਵਿੱਚ ਲੋਕ ਭਲਾਈ ਦੇ ਕੰਮ ਕਰਦੇ ਹਾਂ। ਅੱਜ ਦਾ ਖ਼ੂਨਦਾਨ ਕੈਂਪ ਆਜ਼ਾਦੀ ਦਿਵਸ ਅਤੇ ਸ਼੍ਰੀ ਜਨਮ ਅਸ਼ਟਮੀ ਦੀ ਖ਼ੁਸ਼ੀ ਵਿੱਚ ਮਜਲਿਸ ਖ਼ੁਦਾਮ ਉਲ ਅਹਿਮਦੀਆ
ਜੋ ਕਿ ਮੁਸਲਿਮ ਜਮਾਤੇ ਅਹਿਮਦੀਆ ਦੀ ਇੱਕ ਸੰਸਥਾ ਹੈ ਦੇ ਵੱਲੋਂ ਲਗਾਇਆ ਗਿਆ ਹੈ। ਇਸ ਮੌਕੇ ਤੇ ਡਾਕਟਰ ਪ੍ਰਿਆਦੀਪ ਕਲਸੀ ਨੇ ਕਿਹਾ ਕਿ ਜਮਾਤੇ ਅਹਿਮਦੀਆ ਹਮੇਸ਼ਾ ਕਾਦੀਆਂ ਵਿੱਚ ਖ਼ੂਨਦਾਨ ਕੈਂਪ ਲੱਗਾ ਕੇ ਮਾਨਵਤਾ ਦੀ ਸੇਵਾ ਕਰਨ ਵਿੱਚ ਪੇਸ਼ ਪੇਸ਼ ਰਹਿੰਦੀ ਹੈ। ਇਸ ਮੌਕੇ ਤੇ ਡਾਕਟਰ ਨਰਿੰਦਰ ਸਿੰਘ, ਡਾਕਟਰ ਜਗਪ੍ਰੀਤ ਸਿੰਘ,ਮੌਲਾਨਾ ਮੁਹੰਮਦ ਨੂਰ ਉਦ ਦੀਨ ਸਦਰ ਅਮੂਮੀ ਸਦਰ ਅੰਜੁਮਨ ਅਹਿਮਦੀਆ ਕਾਦੀਆਂ, ਹਾਫ਼ਿਜ਼ ਨਈਮ ਪਾਸ਼ਾ, ਨਵੀਦ ਅਹਿਮਦ ਫ਼ਜ਼ਲ, ਸੱਯਦ ਸ਼ਰਜੀਲ ਅਹਿਮਦ, ਸਹਾਰਾ ਕਲੱਬ ਦੇ ਸੰਜੀਵ ਭਸੀਨ ਸਮੇਤ ਅਨੇਕ ਪਤਵੰਤੇ ਲੋਕ ਮੌਜੂਦ ਸਨ। ਅੱਜ ਦੇ ਕੈਂਪ ਵਿੱਚ ਮਹਿਲਾਵਾਂ ਸਮੇਤ ਲਗਪਗ 100 ਲੋਕਾਂ ਨੇ ਖ਼ੂਨਦਾਨ ਕੀਤਾ।
ਫ਼ੋਟੋ: ਕਾਦੀਆਂ ਚ ਆਯੋਜਿਤ ਖ਼ੂਨਦਾਨ ਕੈਂਪ ਦੀ ਝਲਕੀਆਂ