ਬੀਤੇ ਤਿੰਨ ਦਿਨਾਂ ਤੋਂ ਚੱਲ ਰਹੀ ਬਾਰਸ਼ ਦੇ ਚੱਲਦੀਆਂ ਕਾਦੀਆਂ ਦੀ ਕਈ ਦੁਕਾਨਾਂ ਟਪਕਣੀਆਂ ਸ਼ੁਰੂ ਹੋ ਗਈਆਂ ਹਨ।
ਮੁਹੱਲਾ ਅਹਿਮਦੀਆ, ਮੁਹੱਲਾ ਅਕਾਲ ਗੜ, ਗੁਰੂ ਨਾਨਕ ਬਾਜ਼ਾਰ, ਨੀਵਾਂ ਬਾਜ਼ਾਰ, ਮੇਨ ਬਾਜ਼ਾਰ ਸਮੇਤ ਅਨੇਕ ਦੁਕਾਨਾਂ ਦੀ ਛੱਤਾਂ ਬਾਰਿਸ਼ ਦੇ ਚੱਲਦੀਆਂ ਟਪਕਣ ਕਾਰਨ ਦੁਕਾਨਦਾਰਾਂ ਦੇ ਸਾਮਾਨ ਖ਼ਰਾਬ ਹੋ ਗਏ ਹਨ। ਕੱਪੜਾ ਵਪਾਰੀ, ਕਰਿਆਨਾ ਵਪਾਰੀ, ਟੂਰ ਐਂਡ ਟਰੈਵਲਜ਼, ਆਂਡਿਆਂ ਦੀ ਦੁਕਾਨਾਂ ਤੇ ਇਸ ਦਾ ਅਸਰ ਪਿਆ ਹੈ।
ਦੂਜੇ ਪਾਸੇ ਅੱਜ ਦਿਨ ਭਰ ਚਲੀ ਵਰਖਾ ਦੇ ਕਾਰਨ ਸ਼ਹਿਰ ਦੇ ਸਾਰੇ ਗੰਦੇ ਨਾਲਿਆਂ ਦਾ ਬਹਾਅ ਸੜਕਾਂ ਤੇ ਆ ਗਿਆ। ਅਤੇ ਪੂਰੇ ਸ਼ਹਿਰ ਵਿੱਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ।
ਕਈ ਘਰਾਂ ਦੀ ਛੱਤਾਂ ਨੁਕਸਾਨੇ ਜਾਣ ਕਾਰਨ ਉਣਾਂ ਨੂੰ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੰਗਰ ਮੁਹੱਈਆ ਕਰਵਾਇਆ ਗਿਆ। ਕਾਦੀਆਂ ਸ਼ਹਿਰ ਵਿੱਚ ਸਨ 2002 ਵਿੱਚ ਜਦੋਂ ਪੰਜਾਬ ਚ ਕਾਂਗਰਸ ਸਰਕਾਰ ਸੀ ਅਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਹਲਕਾ ਕਾਦੀਆਂ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਸਨ ਉਣਾਂ ਦੀ ਕੋਸ਼ਿਸ਼ਾਂ ਸਦਕਾ
ਸ਼ਹਿਰ ਵਿੱਚ ਸੀਵਰੇਜ ਪਾਉਣ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਹੋ ਗਿਆ ਸੀ।
ਲਗਪਗ ਸਾਢੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਦੀ ਪਾਈਪਾਂ ਤੱਕ ਪਾ ਦਿੱਤੀਆਂ ਗਈਆਂ ਸਨ। ਪਰ ਸਿਆਸੀ ਖਿੱਚ ਧੂਹ ਦੇ ਚੱਲਦੀਆਂ ਇਹ ਕੰਮ ਮੁਕੰਮਲ ਨਹੀਂ ਹੋ ਸਕਿਆ। ਅਕਾਲੀ ਦਲ (ਬਾਦਲ) ਦੀ ਸਰਕਾਰ ਬਣਨ ਤੋਂ ਬਾਅਦ ਇਹ ਪ੍ਰੋਜੈਕਟ ਠੰਢੇ ਬਸਤੇ ਵਿੱਚ ਪੈ ਗਿਆ। ਕਾਂਗਰਸ ਦੀ ਪੰਜਾਬ ਵਿੱਚ ਸਰਕਾਰ ਬਣਨ ਦੇ ਬਾਵਜੂਦ ਇਸ ਪ੍ਰੋਜੈਕਟ ਨੂੰ ਸ਼ੁਰੂ ਨਹੀਂ ਕੀਤਾ ਗਿਆ। ਅਤੇ ਕਰੋੜਾਂ ਰੁਪਏ ਮਿੱਟੀ ਹੋ ਕੇ ਰਹਿ ਗਿਆ। ਬਲਦੇਵ ਕੁਮਾਰ, ਵਿਜੇ ਕੁਮਾਰ, ਸ਼ਾਮ ਲਾਲ, ਅਵਤਾਰ ਸਿੰਘ ਸਮੇਤ ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਾਦੀਆਂ ਚ ਸੀਵਰੇਜ ਨਾ ਹੋਣ ਕਾਰਨ ਸ਼ਹਿਰ ਦੀ ਹਾਲਤ ਬਹੁਤ ਤਰਸਯੋਗ ਬਣ ਚੁੱਕੀ ਹੈ। ਅੰਤਰ-ਰਾਸ਼ਟਰੀ ਪ੍ਰਸਿਧੀ ਪ੍ਰਾਪਤ ਇਸ ਧਾਰਮਿਕ ਸ਼ਹਿਰ ਦੀ ਸੁੱਧ ਲਈ ਜਾਵੇ।