ਬ੍ਰਿਟੇਨ ਵਿੱਚ ਭਾਰਤੀ ਮੂਲ ਮੁਸਲਿਮ ਨੌਜਵਾਨ ਨੇ ਆਪਣੇ ਚੰਗੇ ਕੰਮਾਂ ਦੇ ਸਦਕਾ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਲੰਦਨ ਚ ਵਾਂਡਸਵਰਥ ਸਿਵਿਕ ਕੌਸਲ ਵੱਲੋਂ ਉਨਾਂ ਹੀਰੋਜ਼ ਦੇ ਸਨਮਾਨ ਕਰਨ ਦਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਨ੍ਹਾਂ ਨੇ ਸੁਸਾਇਟੀ ਦੇ ਲੋਕਾਂ ਦੀ ਸੇਵਾ ਲਈ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਜਾਵੇਦ ਭੂਨੂੰ ਜੋਕਿ ਭਾਰਤੀ ਮੂਲ ਦੇ ਬ੍ਰਿਟਿਸ਼ ਨਾਗਰਿਕ ਅਤੇ ਅਹਿਮਦੀਆ ਮੁਸਲਿਮ ਜਮਾਤ ਦੇ ਨਾਲ ਸਬੰਧਿਤ ਹਨ। ਉਨਾਂ ਨੇ ਦੂਜਿਆਂ ਤੋਂ ਮਦਦ ਲੈਣ ਦੀ ਬਜਾਏ ਸਥਾਨਕ ਕਮਯੂਨਿਟੀ ਦੀ ਭਲਾਈ ਲਈ ਅਕਸਰ ਬਿਨਾਂ ਕਿਸੇ ਪਹਿਚਾਣ ਦੇ ਮਾਨਵਤਾ ਲਈ ਕੰਮ ਕੀਤਾ। ਇਸ ਸਾਲ 11 ਕੈਟੇਗੀਰੀਜ਼ ਨੂੰ ਮੁੱਖ ਰੱਖਦੀਆਂ ਸਨਮਾਨਿਤ ਕੀਤੇ ਜਾਣ ਦੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਤੇ ਵਾਂਡਸਵਰਥ ਦੀ ਮੇਅਰ ਜਰਮੀ ਅਮਬੈਖੇ ਨੇ ਕਿਹਾ ਕਿ ਇਹ ਉੱਚ ਐਵਾਰਡ ਵਾਂਡਸਵਰਥ ਸਿਵਲ ਵੱਲੋਂ ਆਪਣੀ ਕਮਯੂਨਿਟੀ ਦੇ ਲਈ ਬਿਹਤਰੀਨ ਸੇਵਾਵਾਂ ਦੇਣ ਵਾਲੇ ਹੀਰੋਜ਼ ਨੂੰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਤੇ ਜ਼ਬਰਦਸਤ ਤਰੀਕੇ ਨਾਲ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਲੰਦਨ ਦੇ ਕੌਂਸਲ ਮੈਂਬਰਾਂ ਸਮੇਤ ਵੱਖ ਵੱਖ ਉੱਘੀ ਸ਼ਖ਼ਸੀਅਤਾਂ ਨੇ ਹਿੱਸਾ ਲਿਆ। ਜਾਵੇਦ ਭੁੰਨੂੰ ਦੇ ਨਾਲ ਨਾਲ ਮੁਸਲਿਮ ਮਹਿਲਾ ਫ਼ੋਜ਼ਿਆ ਰਿਆਜ਼ ਨੂੰ ਹੈਪੀ ਹੋਮਜ਼ ਕਮਯੂਨਿਟੀ ਆਰਗਾਨਾਈਜ਼ੇਸ਼ਨ ਵੱਲੋਂ ਸਥਾਨਕ ਲੋਕਾਂ ਦੀ ਮਦਦ ਕੀਤੇ ਜਾਣ ਦੀ ਸੇਵਾਵਾਂ ਨੂੰ ਵੀ ਨੂੰ ਵੀ ਪ੍ਰਮਾਨਿਤ ਕੀਤਾ ਗਿਆ। ਇਸ ਮੌਕੇ ਤੇ ਜਾਵੇਦ ਭੁੰਨੂੰ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਕਰਨਾ ਹੀ ਸਭ ਤੋਂ ਬਿਹਤਰੀਨ ਸੇਵਾ ਹੈ। ਜੇ ਅਸੀਂ ਮਾਨਵਤਾ ਦੇ ਲਈ ਕੁੱਝ ਨਹੀਂ ਕਰਦੇ ਉਦੋਂ ਤੱਕ ਸਾਡੀ ਜ਼ਿੰਦਗੀ ਬੇ ਮਕਸਦ ਰਹਿ ਜਾਂਦੀ ਹੈ। ਇਸ ਮੌਕੇ ਤੇ ਕੌਸਲ ਮੈਂਬਰਾਂ ਅਤੇ ਸਮਾਜ ਦੇ ਵੱਖ ਵੱਖ ਤਬਕਿਆਂ ਨਾਲ ਸਬੰਧ ਰੱਖਣ ਵਾਲੇ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਇਨ੍ਹਾਂ ਹੀਰੋਜ਼ ਨੂੰ ਮੁਬਾਰਕਬਾਦ ਦਿੱਤੀ। ਕੌਂਸਲ ਦੇ ਅਧਿਕਾਰੀਆਂ ਮੁਤਾਬਿਕ ਜਾਵੇਦ ਭੁੰਨੂੰ ਜੋ ਕਿ ਅਹਿਮਦੀਆ ਮੁਸਲਿਮ ਜਮਾਤ ਨਾਲ ਸਬੰਧਿਤ ਹੈ। ਅਤੇ ਇਹ ਜਮਾਤ ਬਿਨਾਂ ਕਿਸੇ ਲਾਲਚ ਦੇ ਮੁਫ਼ਤ ਵਿੱਚ ਸੇਵਾ ਕਰਦੀ ਹੈ। ਇਹੋ ਗੁਣ ਜਾਵੇਦ ਭੁਨੂੰ ਦੇ ਵਿੱਚ ਪਾਏ ਜਾਂਦੇ ਹਨ ਕਿ ਉਨ੍ਹਾਂ ਬਿਨਾਂ ਕਿਸੇ ਧਾਰਮਿਕ ਵਿਤਕਰਾ ਦੇ ਸਮਾਜ ਦੇ ਹਰ ਵਰਗ ਦੀ ਸੇਵਾ ਕਰਨ ਵਿੱਚ ਪਿੱਛੇ ਨਹੀਂ ਠਹਿਰਦੀ।
ਫ਼ੋਟੋ: ਐਨ ਆਰ ਆਈ ਜਾਵੇਦ ਭੁੰਨੂੰ

