ਕਥੂ ਨੰਗਲ ਟੋਲ ਪਲਾਜ਼ਾ ਕਰ ਰਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਿਰਦੇਸ਼ਾਂ ਦੀ ਅਣਦੇਖੀ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਯੈਲੋ ਕਾਰਡ ਧਾਰਕਾਂ ਨੂੰ ਕਥੂ ਨੰਗਲ ਟੋਲ ਫ਼੍ਰੀ ਕੀਤਾ ਗਿਆ ਹੈ। ਪਰ ਵੇਖਣ ਚ ਆ ਰਿਹਾ ਹੈ ਕਿ ਅਕਸਰ ਟੋਲ ਪਲਾਜ਼ਾ ਚ ਤੈਨਾਤ ਟੋਲ ਕਰਮੀਂ ਜਬਰੀ ਪੱਤਰਕਾਰਾਂ ਤੋਂ ਟੋਲ ਵਸੂਲ ਕਰ ਕੇ ਸਰਕਾਰੀ ਨਿਰਦੇਸ਼ਾਂ ਦੀ ਅਣਦੇਖੀ ਕਰ ਰਹੇ ਹਨ। ਪੱਤਰਕਾਰ ਜੋਕਿ ਜਮਹੂਰੀਅਤ ਦਾ ਚੌਥਾ ਸੰਭਵ ਹਨ ਅਤੇ ਉਣਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਸਹੂਲਤ ਤੱਕ ਪ੍ਰਾਪਤ ਨਹੀਂ। ਅਤੇ ਦਿਨ ਰਾਤ ਸਮਾਜ ਸੇਵਾ ਦੇ ਕਾਰਜਾਂ ਵਿੱਚ ਮਸਰੂਫ਼ ਰਹਿੰਦੇ ਹਨ। ਅਤੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਲੋਕਾਂ ਦੇ ਹੱਕ ਵਿੱਚ ਲਿਖਦੇ ਹਨ। ਉਣਾਂ ਤੋਂ ਟੋਲ ਟੈਕਸ ਵਸੂਲਣਾ ਮੰਦਭਾਗੀ ਗੱਲ ਹੈ। ਸ਼੍ਰੀ ਜੋਗਿੰਦਰ ਕੁਮਾਰ ਅੰਗੁਰਾਲਾ ਨੇ ਕਥੂ ਨੰਗਲ ਟੋਲ ਪਲਾਜ਼ਾ ਦੇ ਕਰਮੀਆਂ ਵੱਲੋਂ ਜਬਰੀ ਟੋਲ ਵਸੂਲਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਹ ਵੀ ਵੇਖਣ ਵਿੱਚ ਆਇਆ ਹੈ ਕਿ ਉਹ ਪੱਤਰਕਾਰਾਂ ਦੇ ਕਾਰਡ ਵੇਖਣ ਤੋਂ ਬਾਅਦ ਕਾਰਡ ਉਦੋਂ ਤੱਕ ਵਾਪਸ ਨਹੀਂ ਕਰਦੇ ਜਦੋਂ ਤੱਕ ਪੱਤਰਕਾਰ ਟੋਲ ਅਦਾ ਨਹੀਂ ਕਰ ਦਿੰਦੇ ਹਨ। ਕਰਮਚਾਰੀਆਂ ਦਾ ਕਹਿਣਾ ਹੈ ਕਿ ਪੱਤਰਕਾਰਾਂ ਨੂੰ ਟੋਲ ਦੀ ਛੂਟ ਨਹੀਂ ਹੈ। ਦੂਜੇ ਪਾਸੇ ਪੱਤਰਕਾਰ ਯੂਨੀਅਨ ਨੇ ਏ ਡੀ ਪੀ ਆਰ ੳ ਬਟਾਲਾ ਅਤੇ ਡੀ ਪੀ ਆਰ ੳ ਪੰਜਾਬ ਸਰਕਾਰ ਨੂੰੂ ਪੱਤਰਕਾਰਾਂ ਨਾਲ ਹੋ ਰਹੀ ਧੱਕੇਸ਼ਾਹੀ ਦੀ ਸ਼ਿਕਾਇਤ ਵੀ ਕਰ ਦਿੱਤੀ ਹੈ। ਜ਼ਿਲ੍ਹੇ ਦੇ ਪੱਤਰਕਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਸ ਮਾਮਲੇ ਚ ਤੁਰੰਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

Zeen is a next generation WordPress theme. It’s powerful, beautifully designed and comes with everything you need to engage your visitors and increase conversions.