। ਸ਼ਹਿਰ ਵਿੱਚ ਥਾਂ ਥਾਂ ਤੇ ਲੰਗਰ ਲਗਾਏ ਗਏ ਸਨ। ਬਾਜ਼ਾਰ ਵਿੱਚ ਸ਼ਰਧਾਲੂ ਪ੍ਰਸ਼ਾਦ ਅਤੇ ਲੰਗਰ ਲੈਣ ਲਈ ਕਤਾਰਾਂ ਵਿੱਚ ਖੜੇ ਸਨ।

ਸ਼ਹਿਰ ਨੂੰ ਦੁਲਹਨ ਦੀ ਤਰਾਂ ਸਜਾਇਆ
ਗਿਆ
ਸੀ।
ਪੀਰ
ਨਿਗਾਹ ਲੰਗਰ ਕਮੇਟੀ ਵੱਲੋਂ ਸ਼ਹਿਰ ਵਿੱਚ ਸ਼ਿਵਰਾਤਰੀ ਮਨਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਅਤੇ ਲੰਗਰ ਲਗਾਏ ਗਏ। ਨਰਿੰਦਰ ਹੀਰਾ, ਅਮਿਤ ਸੁਦਾਮਾ, ਬੋਬੀ ਪ੍ਰਧਾਨ ਅਤੇ ਜੋਗਿੰਦਰਪਾਲ ਭੁੱਟੋ ਵੱਲੋ ਇਸ ਪ੍ਰੋਗਰਾਮ ਨੂੰ ਕਾਮਯਾਬ ਕਰਨ ਲਈ ਬੇਹਤਰੀਨ ਪ੍ਰਬੰਧ ਕੀਤੇ ਗਏ ਸਨ। ਪੂਰਾ ਸ਼ਹਿਰ ਕਲਾਕਾਰਾਂ ਵੱਲੋਂ ਸ਼ਿਵਰਾਤਰੀ ਪ੍ਰੋਗਰਾਮ ਵੇਖਣ ਲਈ ਪਹੁੰਚਿਆ ਹੋਇਆ ਸੀ। ਹਿੰਦੂ ਭਾਈਚਾਰੇ ਦੇ ਲੋਕਾਂ ਨਾਲ ਮਿਲ ਕੇ ਸ਼ਹਿਰ ਵਾਸੀ ਸ਼ਿਵਰਾਤਰੀ ਦਾ ਤਿਉਹਾਰ ਮਨਾ ਰਹੇ ਸਨ। ਮੰਦਿਰਾਂ ਵਿੱਚ ਵੀ ਕਾਫ਼ੀ ਜ਼ਿਆਦਾ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਸਨ।

