ਬੀਤੀ ਦਿਨ ਸਥਾਨ ਸਕੂਲ ਦੀ ਤਿੰਨ ਵਿਦਿਆਰਥਣ ਜੋ ਕਿ ਆਪਸ ਵਿੱਚ ਸਕੀਆਂ ਭੈਣਾਂ ਸਨ ਨੂੰ ਕਾਦੀਆਂ ਪੁਲੀਸ ਨੇ 12 ਘੰਟੀਆਂ ਵਿੱਚ ਬਰਾਮਦ ਕਰ ਲਿਆ ਹੈ। ਯੁਵਤੀਆਂ ਜਿਨਾਂ ਦੀ ਉਮਰਾਂ 17,12 ਅਤੇ 9 ਸਾਲ ਸੀ ਅਤੇ ਤਿੰਨੇ ਯੁਵਤੀਆਂ ਆਪਸ ਵਿੱਚ ਭੈਣਾਂ ਸਨ ਸਕੂਲ ਤੋਂ ਬਾਅਦ ਵਾਪਸ ਘਰ ਨਹੀਂ ਪਹੁੰਚੀਆਂ ਸਨ। ਜਿਸ ਤੇ ਲੜਕੀਆਂ ਦੇ ਦਾਦੇ ਨੇ ਆਪਣੀ ਪੋਤਰੀਆਂ ਦੀ ਗੁਮਸ਼ੁਦਗੀ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ।
ਜਿਸ ਤੇ ਸਥਾਨਕ ਐਸ ਐਚ ੳ ਗੁਰਮੀਤ ਸਿੰਘ ਨੇ ਰਪਟ ਨੰਬਰ 19 ਮਿਤੀ 29-09-25 ਲਿਖ ਕੇ ਲੜਕੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਪੰਜਾਬ ਦੇ ਸਮੂਹ ਥਾਣਾ ਵਿੱਚ ਫ਼ੋਟੋਆਂ ਪਾਕੇ ਲੜਕੀਆਂ ਦੇ ਲਾਪਤਾ ਹੋਣ ਦੀ ਸੂਚਨਾ ਪਾ ਦਿੱਤੀ। ਥਾਣਾ ਕਾਦੀਆਂ ਦੇ ਮੁਨਸ਼ੀ ਸ਼੍ਰੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਲੜਕੀਆਂ ਨੂੰ ਬਰਾਮਦ ਕਰ ਲਿਆ ਹੈ। ਅਤੇ ਅੱਜ ਲੜਕੀਆਂ ਨੂੰ ਉਨ੍ਹਾਂ ਦੇ ਵਾਰਸਾਂ ਨੂੰ ਘਰ ਜਾ ਕੇ ਸੌਂਪ ਦਿੱਤਾ ਹੈ। ਕਾਦੀਆਂ ਪੁਲੀਸ ਦੇ ਇਸ ਕਾਰਨਾਮੇ ਦੀ ਪੂਰੇ ਸ਼ਹਿਰ ਵਿੱਚ ਕਾਫ਼ੀ ਤਾਰੀਫ਼ ਹੋ ਰਹੀ ਹੈ। ਇਹ ਗੱਲ ਕਾਬਿਲੇਜ਼ਿਕਰ ਹੈ ਕਿ ਐਸ ਐਚ ੳ ਗੁਰਮੀਤ ਸਿੰਘ ਦੀ ਰਹਿਨੁਮਾਈ ਹੇਠ ਕਾਦੀਆਂ ਪੰਜਾਬ ਦਾ ਸਭ ਤੋਂ ਵਧਿਆ ਸ਼ਹਿਰ ਹੈ ਜਿੱਥੇ ਕ੍ਰਾਈਮ ਰੇਟ ਨਾ ਦੇ ਬਰਾਬਰ ਹੈ। ਸ਼ਹਿਰ ਚ ਪੁਲੀਸ ਦੀ ਸਖ਼ਤੀ ਦੇ ਚੱਲਦੀਆਂ ਨਸ਼ਾ ਤਸਕਰਾਂ ਤੇ ਵੀ ਲਗਾਮ ਲੱਗੀ ਹੋਈ ਹੈ।

