ਵਿਰੋਧੀ ਧਿਰ ਦੇ ਨੇਤਾ ਅਤੇ ਕਾਦੀਆਂ ਹਲਕਾ ਤੋਂ ਕਾਂਗਰਸ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਕਾਦੀਆਂ ਦੇ ਮਸ਼ਹੂਰ ਪਨਸਾਰੀ ਰਾਜ ਕੁਮਾਰ ਮਹਾਜਨ ਕਾਦੀਆਂ ਦੇ ਨਿਵਾਸ ਸਥਾਨ ਪਹੁੰਚ ਕੇ ਉਣਾਂ ਦੇ ਪਰਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਤੇ ਸਵਰਗਵਾਸੀ ਰਾਜ ਕੁਮਾਰ ਮਹਾਜਨ ਦੀ ਪਤਨੀ ਅਤੇ ਬੇਟਾ ਸੰਜੀਵ ਕੁਮਾਰ ਮੌਜੂਦ ਸਨ। ਜਿਨ੍ਹਾਂ ਨਾਲ ਪ੍ਰਤਾਪ ਬਾਜਵਾ ਨੇ ਦੁੱਖ ਸਾਂਝਾ ਕੀਤਾ। ਇਸ ਮੌਕੇ ਤੇ ਉਣਾਂ ਦੁੱਖੀ ਪਰਵਾਰ ਨਾਲ ਦੁਖ ਸਾਂਝਾ ਕਰਦੀਆਂ ਕਿਹਾ ਕਿ ਅਸੀਂ ਇਸ ਦੁੱਖ ਦੀ ਘੜੀ ਪੂਰੇ ਪਰਵਾਰ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਖੜੇ ਹਾਂ।
ਉਣਾਂ ਸਵਰਗੀ ਰਾਜ ਕੁਮਾਰ ਦੇ ਬਾਰੇ ਕਿਹਾ ਕਿ ਉਹ ਇੱਕ ਇਮਾਨਦਾਰ ਸ਼ਖ਼ਸੀਅਤ ਅਤੇ ਲੋਕਾਂ ਵਿੱਚ ਕਾਫ਼ੀ ਮਸ਼ਹੂਰ ਸਨ। ਭਾਰਤ-ਪਾਕ ਵੰਡ ਤੋਂ ਬਾਅਦ ਉਣਾਂ ਦੇ ਪਿਤਾ ਕਲਾਸ ਵਾਲਾ ਤੋਂ ਕਾਦੀਆਂ ਆਪਣੇ ਪਰਵਾਰ ਨਾਲ ਕਾਦੀਆਂ ਪਲਾਇਨ ਕਰ ਕੇ ਆ ਗਏ ਸਨ। ਜਦੋਂ ਵੀ ਕਾਦੀਆਂ ਸ਼ਹਿਰ ਦਾ ਨਾਂ ਆਉਂਦਾ ਹੈ ਤਾਂ ਰਾਜੇ ਦੀ ਹੱਟੀ ਦਾ ਨਾਲ ਹੀ ਖ਼ਿਆਲ ਆ ਜਾਂਦਾ ਹੈ। ਪ੍ਰਤਾਪ ਬਾਜਵਾ ਨੇ ਕਿਹਾ ਕਿ ਮੈਨੂੰ ਅਤੇ ਮੇਰੇ ਪਰਵਾਰ ਨੂੰ ਨਿੱਜੀ ਤੌਰ ਤੇ ਉਣਾਂ ਦੇ ਦੇਹਾਂਤ ਤੇ ਕਾਫ਼ੀ ਅਫ਼ਸੋਸ ਅਤੇ ਸਦਮਾ ਪਹੁੰਚਿਆ ਹੈ। ਇਸ ਮੌਕੇ ਤੇ ਹਰੀਸ਼ ਕੁਮਾਰ ਵਿਸ਼ੇਸ਼ ਤੌਰ ਤੇ ਮੋਜੂਦ ਸਨ।
ਫ਼ੋਟੋ: ਪ੍ਰਤਾਪ ਸਿੰਘ ਬਾਜਵਾ ਰਾਜ ਕੁਮਾਰ ਦੇ ਪਰਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ।