ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸੁੱਖ ਹਸਪਤਾਲ ਦਾ ਕੀਤਾ ਉਦਘਾਟਨ

ਅੱਜ ਬਟਾਲਾ-ਕਾਦੀਆਂ ਰੋਡ ਤੇ ਸਥਿਤ ਸੁੱਖ ਹਸਪਤਾਲ ਦਾ ਉਦਘਾਟਨ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕੀਤਾ। ਨਵੀਨਤਮ ਸਿਹਤ ਸੁਵਿਧਾਵਾਂ ਨਾਲ ਲੈਸ ਇਸ ਹਸਪਤਾਲ ਨੂੰ ਡਾਕਟਰ ਅਕਸ਼ਦੀਪ ਸਿੰਘ ਜੋਕਿ ਹੱਡੀਆਂ ਜੋੜਾਂ ਦੇ ਮਾਹਿਰ ਡਾਕਟਰ ਹਨ 24 ਘੰਟੇ ਲੋਕਾਂ ਦੀ ਸੇਵਾ ਲਈ ਉਪਲਭਦ ਰਹਿਣਗੇ। ਡਾਕਟਰ ਦਿਲਪ੍ਰੀਤ ਕੌਰ ਗਾਇਨਾਕੋਲੋਜਿਸਟ ਹਨ ਵੀ ਆਪਣੀ ਸੇਵਾਵਾਂ ਦੇਣਗੀਆਂ।

ਇਸੇ ਤਰਾਂ ਮਸ਼ਹੂਰ ਸਰਜਨ ਡਾਕਟਰ ਅਬਦੁਲ ਰਸ਼ੀਦ ਬਦਰ ਵੀ ਇਸ ਹਸਪਤਾਲ ਨੂੰ ਆਪਣੀ ਸੇਵਾਵਾਂ ਦੇਣਗੇ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸ਼ਹਿਰ ਵਿੱਚ ਸੁੱਖ ਹਸਪਤਾਲ ਖੁੱਲਣ ਕਾਰਨ ਲੋਕਾਂ ਨੂੰ ਮੈਡੀਕਲ ਸਹੂਲਤਾਂ ਇੱਥੇ ਹੀ ਮਿਲਣਗੀਆਂ ਅਤੇ ਹੁਣ ਲੋਕਾਂ ਨੂੰ ਇਲਾਜ ਲਈ ਇੱਧਰ ਉੱਧਰ ਭਟਕਣਾ ਨਹੀਂ ਪਵੇਗਾ। ਇਸ ਮੌਕੇ ਤੇ ਸੁਖਵਿੰਦਰਪਾਲ ਸਿੰਘ ਸੁੱਖ ਭਾਟੀਆ ਨੇ ਕਿਹਾ ਕਿ ਸ਼ਹਿਰ ਵਿੱਚ ਹੱਡੀਆਂ ਅਤੇ ਜੋੜਾਂ ਦੇ ਡਾਕਟਰ ਦੀ ਘਾਟ ਸੀ। ਉਸ ਕਮੀ ਨੂੰ ਇਹ ਹਸਪਤਾਲ ਪੂਰਾ ਕਰੇਗੀ। ਡਾਕਟਰ ਅਕਸ਼ਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਸਰਦਾਰ ਹਕੀਮ ਸਵਰਨ ਸਿੰਘ ਸਾਬਕਾ ਪ੍ਰਧਾਨ ਨਗਰ ਕੌਂਸਲ ਕਾਦੀਆਂ ਜਿਸ ਤਰਾਂ ਸ਼ਹਿਰ ਵਾਸੀਆਂ ਦੀ ਸੇਵਾ ਕਰਦੇ ਰਹੇ ਸਨ। ਅਸੀਂ ਵੀ ਉਨ੍ਹਾਂ ਦੇ ਨਕਸ਼ੇ ਕਦਮ ਤੇ ਚੱਲਦੀਆਂ ਹਰ ਵਰਗ ਦੇ ਲੋਕਾਂ ਦੀ ਸੇਵਾ ਕਰਨਗੇ। ਇਸ ਮੌਕੇ ਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਨਰਿੰਦਰ ਕੁਮਾਰ ਭਾਟੀਆ,ਅਮਨਦੀਪ ਕੌਰ, ਸੁਨੀਤਾ, ਪ੍ਰੀਤੀ, ਸਿਮਰਨਜੀਤ ਕੌਰ,ਪ੍ਰੀਤ,ਨੀਤੂ, ਨਿਸ਼ਾ ਗਿੱਲ, ਕਿਰਨਦੀਪ ਕੌਰ, ਚਰਨਜੀਤ ਕੌਰ, ਲਬੀਬਾ, ਖ਼ੁਸ਼ਪ੍ਰੀਤ ਕੌਰ,ਕੋਮਲ ਸਮੇਤ ਸਮੂਹ ਸਟਾਫ਼ ਮੌਜੂਦ ਸੀ।
ਫ਼ੋਟੋ: ਸਾਬਕਾ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਸੁੱਖ ਹਸਪਤਾਲ ਦੇ ਉਦਘਾਟਨ ਦੇ ਮੌਕੇ ਤੇ

Zeen is a next generation WordPress theme. It’s powerful, beautifully designed and comes with everything you need to engage your visitors and increase conversions.