ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ’ਅਲਾਮਾ ਇਕਬਾਲ ਦੇ ਇਸ ਸ਼ੇਅਰ ਨੇ ਹਕੀਕਤ ਵਿੱਚ ਸਾਬਤ ਕਰ ਦਿੱਤਾ ਹੈ ਕਿ ਸਾਰੇ ਜਹਾਂ ਤੋਂ ਚੰਗਾ ਸਾਡਾ ਦੇਸ਼ ਭਾਰਤ ਹੈ। ਅੱਜ ਕਲ ਧਰਮ ਦੇ ਨਾਂ ਤੇ ਰਾਜਨੀਤੀ ਕੀਤੀ ਜਾਂਦੀ ਹੈ। ਪਰ ਸਾਡੇ ਦੇਸ਼ ਵਿੱਚ ਇਨਸਾਨੀਅਤ ਨੂੰ ਹੀ ਸਭ ਤੋਂ ਵੱਡਾ ਧਰਮ ਮੰਨਿਆ ਜਾਂਦਾ ਹੈ। ਇਸ ਦੀ ਤਾਜ਼ਾ ਮਿਸਾਲ ਕਾਦੀਆਂ ਵਿੱਚ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਮੇਨ ਬਾਜ਼ਾਰ ਕਾਦੀਆਂ ਚ ਇੱਕ ਮੁਸਲਿਮ ਬਜੁLਰਗ ਦੀ ਤਬੀਅਤ ਅਚਾਨਕ ਖ਼ਰੀਦ ਦਾਰੀ ਕਰਦੇ ਸਮੇਂ ਵਿਗੜ ਗਈ ਅਤੇ ਉਹ ਇੱਕ ਦੁਕਾਨ ਦੇ ਸਾਹਮਣੇ ਡਿਗ ਪਏ। ਜਿਵੇਂ ਹੀ ਮਹਿਲਾ ਡਿੱਗੀ ਤਾਂ ਰਾਜੀਵ ਕੁਮਾਰ ਭਾਟੀਆ, ਅਸ਼ਵਨੀ ਕੁਮਾਰ, ਬਲਵੰਤ ਕੁਮਾਰ, ਵਿਜੇ ਕੁਮਾਰ ਅਤੇ ਹੋਰ ਮੌਕੇ ਤੇ ਮੌਜੂਦ ਲੋਕ ਮਹਿਲਾ ਦੀ ਮਦਦ ਲਈ ਅੱਗੇ ਆ ਗਏ। ਅਸ਼ਵਨੀ ਕੁਮਾਰ ਜੋ ਕਿ ਕੱਪੜੇ ਦੇ ਵਪਾਰੀ ਹਨ ਉਨ੍ਹਾਂ ਨੇ ਬਜ਼ੁਰਗ ਮਹਿਲਾ ਜਿਨ੍ਹਾਂ ਦਾ ਨਾਂ ਬੁਸ਼ਰਾ ਅਹਿਮਦ ਸੀ ਨੂੰ ਆਪਣੀ ਦੁਕਾਨ ਵਿੱਚ ਆਪਣੇ ਸਾਥੀ ਦੁਕਾਨਦਾਰਾਂ ਦੀ ਮਦਦ ਨਾਲ ਲੈ ਗਏ ਅਤੇ ਤਖ਼ਤ ਵਿੱਚ ਲਿਟਾ ਦਿੱਤਾ। ਉਨ੍ਹਾਂ ਤੁਰੰਤ ਮਹਿਲਾ ਦੀ ਲਈ ਜੂਸ ਦਾ ਪ੍ਰਬੰਧ ਕੀਤਾ। ਮਹਿਲਾ ਦੇ ਰਿਸ਼ਤੇਦਾਰ ਨੂੰ ਜਿਵੇਂ ਹੀ ਇਸ ਦੀ ਸੂਚਨਾ ਮਿਲੀ ਉਹ ਵੀ ਮੌਕੇ ਤੇ ਕੁੱਝ ਦੇਰ ਬਾਅਦ ਪਹੁੰਚ‘ ਗਏ। ਰਿਸ਼ਤੇਦਾਰਾਂ ਨੇ ਜੂਸ ਦੇ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਪਰ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਸਖ਼ਤੀ ਨਾਲ ਪੈਸੇ ਲੈਣ ਤੋਂ ਮਨਾ ਕਰ ਦਿੱਤਾ। ਇਨ੍ਹਾਂ ਹੀ ਨਹੀਂ ਦੁਕਾਨ ਵਿੱਚ ਆ ਰਹੇ ਗ੍ਰਾਹਕ ਦੀ ਵੀ ਪਰਵਾਹ ਨਹੀਂ ਕੀਤੀ। ਅਤੇ ਮਹਿਲਾ ਦੀ ਸੇਵਾ ਵੱਲ ਲੱਗੇ ਰਹੇ। ਮਹਿਲਾਂ ਨੂੰ ਉਲਟੀ ਮਹਿਸੂਸ ਹੋ ਰਹੀ ਸੀ ਤਾਂ ਅਸ਼ਵਨੀ ਕੁਮਾਰ ਨੇ ਕਿਹਾ ਕਿ ਕੋਈ ਮਸਲਾ ਨਹੀਂ। ਮਰੀਜ਼ ਬੇਸ਼ੱਕ ਤਖ਼ਤ ਤੇ ਉਲਟੀ ਵੀ ਕਰ ਦੇਵੇ ਅਸੀਂ ਇਨ੍ਹਾਂ ਨੂੰ ਆਰਾਮ ਆਉਣ ਤੇ ਹੀ ਇਨ੍ਹਾਂ ਦੇ ਘਰ ਪਹੁੰਚਣਾ ਹੈ। ਰਾਜੀਵ ਕੁਮਾਰ ਦਾ ਕਹਿਣਾ ਸੀ ਕਿ ਸਭ ਤੋਂ ਵੱਡਾ ਧਰਮ ਮਾਨਵਤਾ ਦਾ ਹੈ। ਮਾਨਵਤਾ ਵਿੱਚ ਕੋਈ ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈ ਨਹੀਂ ਵੇਖਿਆ ਜਾਂਦਾ। ਸਿਰਫ਼ ਇਨਸਾਨੀਅਤ ਹੀ ਵੇਖੀ ਜਾਂਦੀ ਹੈ। ਮੇਨ ਬਾਜ਼ਾਰ ਦੇ ਦੁਕਾਨਦਾਰਾਂ ਨੇ ਮੁਸਲਿਮ ਹਿੰਦੂ ਭਾਈਚਾਰੇ ਦੀ ਬਿਹਤਰੀਨ ਮਿਸਾਲ ਪੇਸ਼ ਕਰ ਕੇ ਲੋਕਾਂ ਨੂੰ ਮਾਨਵਤਾ ਦੀ ਸੇਵਾ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਹੈ।